70 ਸਾਲਾਂ ਦਾ ਸਾਥ, ਆਖ਼ਰੀ ਸਾਹ ਵੀ ਇਕੱਠੇ, ਪਤੀ-ਪਤਨੀ ਨੇ ਇਕੋ ਦਿਨ ਪ੍ਰਾਣ ਤਿਆਗੇ
Saturday, Jan 10, 2026 - 11:46 AM (IST)
ਮਲੋਟ (ਜੁਨੇਜਾ) : ਪਤੀ-ਪਤਨੀ ਦੇ ਸਬੰਧਾਂ ਨੂੰ ਦਰਸਾਉਣ ਲਈ ਬਣੇ ਵੱਖ-ਵੱਖ ਗੀਤਾਂ ਤੇ ਲੋਕ ਗੀਤਾਂ ’ਚ ਕਿਹਾ ਹੈ ਕਿ ਦੋ ਸਰੀਰ, ਇਕ ਰੂਹ ਹੁੰਦੀ ਹੈ। ਅਜਿਹੇ ਜੋੜਿਆਂ ਨੂੰ ਖਾਹਿਸ਼ ਵੀ ਹੁੰਦੀ ਹੈ ਕਿ ਰੱਬਾ ਇਕੱਠਿਆਂ ਨੂੰ ਚੁੱਕ ਲਈਂ, ਮਲੋਟ ਦੇ ਰਵਿਦਾਸ ਨਗਰ ਵਿਚ ਅਜਿਹਾ ਮਾਮਲਾ ਬਿੱਲਕੁਲ ਸੱਚ ਹੋਇਆ । ਜਿਥੇ ਪਤੀ-ਪਤਨੀ ਨੇ ਇਕੋ ਦਿਨ ਪ੍ਰਾਣ ਤਿਆਗੇ। ਦੋਵਾਂ ਦੀ ਉਮਰ 95 ਸਾਲ ਤੋਂ ਵੱਧ ਸੀ ਅਤੇ ਵਿਆਹ ਨੂੰ 70 ਸਾਲ ਤੋਂ ਵੱਧ ਹੋ ਗਏ ਸਨ। ਦੋਵਾਂ ਦੇ ਇਕੱਠਿਆਂ ਤੁਰ ਜਾਣ ’ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ’ਚ ਗਮ ਨਾਲ ਤਸੱਲੀ ਵਾਲਾ ਮਾਹੌਲ ਸੀ। ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਡੋਡਾ ਰਾਮ ਸਿਹਤ ਪੱਖੋਂ ਠੀਕ ਸੀ ਅਤੇ ਤੁਰਦਾ-ਫਿਰਦਾ ਸੀ। ਉਹ ਬੱਚਿਆਂ ਤੇ ਵੱਡਿਆਂ ਦੀਆਂ ਟੁੱਟੀਆਂ ਲੱਤਾਂ-ਬਾਹਾਂ ਬੰਨ੍ਹਣ ਦਾ ਕੰਮ ਕਰਦਾ ਸੀ। ਕੱਲ ਸ਼ਾਮ ਨੂੰ ਉਸ ਦੀ ਮੌਤ ਤੋਂ 1 ਘੰਟੇ ਬਾਅਦ ਹੀ ਉਸ ਦੀ ਪਤਨੀ ਨੇ ਪ੍ਰਾਣ ਤਿਆਗ ਦਿੱਤੇ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ, ਨਹਿਰ ’ਚ ਡੁੱਬਣ ਕਾਰਣ ਟੁੱਟ ਗਏ ਸੁਫ਼ਨੇ
ਉਨ੍ਹਾਂ ਦੱਸਿਆ ਕਿ ਪ੍ਰੇਮਾ ਦੇਵੀ ਪਿਛਲੇ ਤਿੰਨ ਚਾਰ ਸਾਲਾਂ ਤੋਂ ਬਿਮਾਰ ਸੀ। ਕੱਲ ਸ਼ਾਮ ਨੂੰ ਅਚਾਨਕ ਡੋਡਾ ਰਾਮ ਦਾ ਦਿਹਾਂਤ ਹੋ ਗਿਆ, ਜਿਸ ਤੋਂ ਘੰਟਾ ਬਾਅਦ ਹੀ ਪ੍ਰੇਮਾ ਬਾਈ ਨੇ ਪ੍ਰਾਣ ਤਿਆਗ ਦਿੱਤੇ। ਪਰਿਵਾਰ ਨੇ ਦੋਵਾਂ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾ ਕਿ ਸਮਸ਼ਾਨਘਾਟ ਲਿਜਾਇਆ ਗਿਆ, ਜਿਥੇ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਮੁੱਚੇ ਮੁਹੱਲੇ ਤੇ ਸ਼ਹਿਰ ਦੇ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ, ਮੰਤਰੀਆਂ ਦੇ ਵਿਭਾਗ ਬਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
