ਪੰਜਾਬ ਵਿਚ ਜ਼ੁਲਮ ਦੀ ਹੱਦ ਹੋ ਚੁੱਕੀ, ਦਿੱਲੀ ਦੇ ਆਗੂ ਪੰਜਾਬੀਆਂ ਨੂੰ ਬਣਾ ਰਹੇ ਗੁਲਾਮ: ਐਨ. ਕੇ. ਸ਼ਰਮਾ

Wednesday, Jan 14, 2026 - 02:08 PM (IST)

ਪੰਜਾਬ ਵਿਚ ਜ਼ੁਲਮ ਦੀ ਹੱਦ ਹੋ ਚੁੱਕੀ, ਦਿੱਲੀ ਦੇ ਆਗੂ ਪੰਜਾਬੀਆਂ ਨੂੰ ਬਣਾ ਰਹੇ ਗੁਲਾਮ: ਐਨ. ਕੇ. ਸ਼ਰਮਾ

ਮੁਕਤਸਰ ਸਾਹਿਬ : ਮਾਘੀ 'ਤੇ ਸਿਆਸੀ ਕਾਨਫਰੰਸ ਦੌਰਾਨ ਅਕਾਲੀ ਆਗੂ ਐੱਨ. ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਵਿਚ ਜ਼ੁਲਮ ਦੀ ਹੱਦ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਆਗੂ ਪੰਜਾਬ ਦੇ ਅੰਦਰ ਹੀ ਪੰਜਾਬੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ। ਸ਼ਰਮਾ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਪੈਰ ਪਾਏ ਹਨ, ਉਦੋਂ ਤੋਂ ਹੀ ਗੁਰੂ ਸਾਹਿਬ ਦੀ ਬੇਅਦਬੀ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਬੇਅਦਬੀ ਦੇ ਮੁੱਦੇ 'ਤੇ 'ਆਪ' ਨੂੰ ਘੇਰਦਿਆਂ ਐਨ. ਕੇ. ਸ਼ਰਮਾ ਨੇ ਕਿਹਾ ਕਿ 'ਆਪ' ਨੇ ਅਕਾਲੀ ਦਲ 'ਤੇ ਬੇਅਦਬੀ ਦੇ ਝੂਠੇ ਇਲਜ਼ਾਮ ਲਗਾ ਕੇ ਪੰਜਾਬ ਵਿਚ ਸਰਕਾਰਬਣਾਈ, ਪਰ ਅਸਲ ਵਿਚ ਬੇਅਦਬੀ ਲਈ ਇਨ੍ਹਾਂ ਦੇ ਆਪਣੇ ਆਗੂ ਨਰੇਸ਼ ਯਾਦਵ ਨੂੰ ਸਜ਼ਾ ਹੋਈ। ਉਨ੍ਹਾਂ ਇਲਜ਼ਾਮ ਲਾਇਆ ਕਿ ਅੱਜ ਪੰਜਾਬ ਵਿਚ ਰੋਜ਼ਾਨਾ ਬੇਅਦਬੀਆਂ ਹੋ ਰਹੀਆਂ ਹਨ ਅਤੇ 'ਆਪ' ਦੇ ਆਗੂ ਖੁਦ ਇਸ ਵਿਚ ਸ਼ਾਮਲ ਹਨ। ਉਨ੍ਹਾਂ ਦਿੱਲੀ ਦੀ ਆਗੂ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਗੁਰੂ ਸਾਹਿਬ ਲਈ ਵਰਤੀ ਗਈ ਸ਼ਬਦਾਵਲੀ ਦੀ ਵੀ ਸਖ਼ਤ ਨਿਖੇਧੀ ਕੀਤੀ।

ਮੁੱਖ ਮੰਤਰੀ ਅਤੇ ਹੋਰ ਆਗੂਆਂ 'ਤੇ ਨਿਸ਼ਾਨਾ ਸਾਧਦਿਆਂ ਸ਼ਰਮਾ ਨੇ ਕਿਹਾ ਕਿ ਉਹ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰ ਰਹੇ ਹਨ। ਉਨ੍ਹਾਂ ਅਜਿਹੀਆਂ ਵੀਡੀਓਜ਼ ਦਾ ਹਵਾਲਾ ਦਿੱਤਾ ਜਿਸ ਵਿਚ ਉਹ ਗੁਰੂ ਸਾਹਿਬ ਦੀ ਤਸਵੀਰ 'ਤੇ ਸ਼ਰਾਬ ਦੇ ਛਿੱਟੇ ਮਾਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਦੂਵਾਲ ਅਤੇ ਮੰਡ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਅੱਜ ਉਹ ਲੋਕ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ  ਪਹਿਲਾਂ ਅਕਾਲੀ ਦਲ ਨੂੰ ਨਿੰਦਦੇ ਸਨ, ਉਹ ਅੱਜ 'ਆਪ' ਦੇ ਗਲਤ ਕੰਮਾਂ 'ਤੇ ਕੁਝ ਨਹੀਂ ਬੋਲ ਰਹੇ।

ਬਾਦਲ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸ਼ਰਮਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਰ ਵਰਗ ਦਾ ਸਤਿਕਾਰ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਖਾਲਸਾ ਹੈਰੀਟੇਜ, ਭਗਵਾਨ ਵਾਲਮੀਕਿ ਜੀ ਦਾ ਸਥਾਨ ਅਤੇ ਖੁਰਾਲ ਗੜ੍ਹ ਵਰਗੇ ਇਤਿਹਾਸਕ ਸਥਾਨ ਬਣਾਏ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਬਾਦਲ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਸੀ ਜਿਸ ਨੇ ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਲਈ 200 ਕਰੋੜ ਰੁਪਏ ਖਰਚ ਕੀਤੇ ਸਨ।


author

Gurminder Singh

Content Editor

Related News