ਅਣਪਛਾਤੇ ਚੋਰਾਂ ਨੇ ਗ੍ਰਾਮੀਣ ਬੈਂਕ ਪਿੰਡੀ ਨੂੰ ਬਣਾਇਆ ਨਿਸ਼ਾਨਾ, ਰਹੇ ਅਸਫਲ
Tuesday, Feb 07, 2023 - 05:53 PM (IST)
ਗੁਰੂਹਰਸਹਾਏ (ਮਨਜੀਤ) : 6 ਫਰਵਰੀ ਦੀ ਬੀਤੀ ਰਾਤ ਚੋਰਾਂ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਪਿੰਡੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਦੀ ਸੇਫ ਨੂੰ ਗੈਸ ਕੱਟਰ ਨਾਲ ਕੱਟਿਆ ਗਿਆ ਪਰ ਚੋਰ ਇਸ ਘਟਨਾ ਨੂੰ ਅੰਜਾਮ ਦੇਣ ’ਚ ਅਸਫ਼ਲ ਰਹੇ। ਘਟਨਾ ਦੀ ਜਾਣਕਾਰੀ ਮਿਲਣ ’ਤੇ ਫਿਰੋਜ਼ਪੁਰ ਦੇ ਐੱਸ.ਪੀ.ਡੀ. ਰਣਧੀਰ ਕੁਮਾਰ, ਡੀ.ਐੱਸ.ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਪਾਰਟੀ ਸਮੇਤ ਫਿੰਗਰ ਪ੍ਰਿੰਟ ਦੀਆਂ ਟੀਮਾਂ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਚੋਰੀ ਦੀ ਘਟਨਾ ਨੂੰ ਲੈ ਕੇ ਗੁਰੂਹਰਸਹਾਏ ਥਾਣੇ ਦੇ ਤਫਤੀਸ਼ੀ ਅਧਿਕਾਰੀ ਦਰਸ਼ਨ ਸਿੰਘ ਨੇ ਬੈਂਕ ਮੈਨੇਜਰ ਮਿੰਟੂ ਪੁੱਤਰ ਕ੍ਰਿਸ਼ਨ ਕੁਮਾਰ ਪੰਜਾਬ ਗ੍ਰਾਮੀਣ ਬੈਂਕ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ 1 ਗੈਸ ਸਿਲੰਡਰ ਇੰਡੇਨ , 01 ਸਿਲੰਡਰ ਆਕਸੀਜ਼ਨ , 01 ਗੈਸ ਸਿਲੰਡਰ ਮਾਰਕਾ ਭਾਰਤੀ ਪੈਟਰੋਲੀਅਮ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਜਹਾਜ਼ ਦਾ 5000 ਫੁੱਟ ਦੀ ਉਚਾਈ ’ਤੇ ਇੰਜਣ ਹੋਇਆ ਬੰਦ, ਵਾਲ-ਵਾਲ ਬਚੇ ਯਾਤਰੀ
ਚੋਰਾਂ ਵੱਲੋਂ ਘਟਨਾ ਤੋਂ ਪਹਿਲਾਂ ਬੈਂਕ ਦੀ ਪਿਛਲੀ ਕੰਧ ਨੂੰ ਪਾੜ ਲਗਾ ਕੇ ਇਕ ਸੁਰੰਗ ਬਣਾਈ ਗਈ ਅਤੇ ਫਰਸ਼ ਦੀਆਂ ਟਾਈਲਾਂ ਤੋੜ ਕੇ ਅੰਦਰ ਗਏ ਅਤੇ ਗੈਸ ਕਟਰ ਨਾਲ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਚੋਰਾਂ ਵੱਲੋਂ ਜਿਸ ਸਮੇਂ ਬੈਂਕ ਦੀ ਸੇਫ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਸ ਸਮੇਂ ਹੀ ਨਾਲ ਲੱਗਦੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਪਹੁੰਚੇ ਕੁੱਝ ਲੋਕਾਂ ਵੱਲੋਂ ਹਲਚਲ ਹੁੰਦੀ ਦੇਖੀ ਤਾਂ ਚੋਰਾਂ ਨੂੰ ਇਸ ਦੀ ਭਿਣਕ ਲੱਗਦੇ ਹੋਏ ਮੌਕੇ ’ਤੇ ਸਮਾਨ ਛੱਡ ਕੇ ਫਰਾਰ ਹੋ ਗਏ ।
ਇਹ ਵੀ ਪੜ੍ਹੋ : ਜੇਲ ਪ੍ਰਸ਼ਾਸਨ ਨੂੰ ਵੱਡੀ ਰਾਹਤ, ‘ਗਿਟੋਰੀਅਸ ਮੋਬਾਇਲ ਬਲਾਕੇਜ਼’ ਤਕਨੀਕ ਕਾਰਨ ਜੇਲ੍ਹ ’ਚ ਚੱਲ ਰਹੇ ਮੋਬਾਇਲ ਹੋਏ ਜਾਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।