ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
Friday, Jul 28, 2023 - 12:50 AM (IST)

ਆਦਮਪੁਰ (ਚਾਂਦ, ਦਿਲਬਾਗੀ, ਜਤਿੰਦਰ)-ਆਦਮਪੁਰ ਦੇ ਨਜ਼ਦੀਕੀ ਪਿੰਡ ਨੰਗਲ ਫੀਦਾਂ ਦੇ ਕੈਨੇਡਾ ’ਚ ਰਹਿੰਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਮ੍ਰਿਤਕ ਭੁਪਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਤਕਰੀਬਨ 10 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ’ਚ ਪਰਿਵਾਰ ਨਾਲ ਰਹਿ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਪਾਲਤੂ ਜਾਨਵਰਾਂ ਦੀਆਂ ਸ਼ਾਪਸ ਤੇ ਡੌਗ ਬ੍ਰੀਡਰਜ਼ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ
ਉਨ੍ਹਾਂ ਨੂੰ ਇਹ ਖ਼ਬਰ ਫੋਨ ’ਤੇ ਮਿਲੀ ਕਿ ਭੁਪਿੰਦਰ ਘਰ ਤੋਂ ਆਪਣੀ ਗੱਡੀ ’ਚ ਗਰੌਸਰੀ ਲੈਣ ਗਿਆ ਸੀ ਤੇ ਹੁਣ ਨਾ ਤਾਂ ਘਰ ਵਾਪਸ ਆਇਆ ਹੈ ਤੇ ਨਾ ਹੀ ਫੋਨ ਚੁੱਕ ਰਿਹਾ ਹੈ। ਇਸ ਦੀ ਸੂਚਨਾ ਕੈਨੇਡਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਜਾਂਚ ਸ਼ੁਰੂ ਕਰਦਿਆਂ ਭੁਪਿੰਦਰ ਦੀ ਕਾਰ ਸੜਕ ਕੰਢਿਓਂ ਬਰਾਮਦ ਕੀਤੀ, ਜਿੱਥੇ ਭੁਪਿੰਦਰ ਵੀ ਅੰਦਰ ਹੀ ਬੇਸੁੱਧ ਨਜ਼ਰ ਆਇਆ। ਜਦੋਂ ਕਾਰ ਖੋਲ੍ਹ ਕੇ ਉਸ ਨੂੰ ਵੇਖਿਆ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਭੁਪਿੰਦਰ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਅਣਪਛਾਤੇ ਵਿਅਕਤੀਆਂ ਨੇ ਬਜ਼ੁਰਗ ਔਰਤ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8