ਬੇਰੋਜ਼ਗਾਰੀ ਕਾਰਨ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Tuesday, Jul 14, 2020 - 09:02 PM (IST)

ਬੇਰੋਜ਼ਗਾਰੀ ਕਾਰਨ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਨਾਭਾ, (ਖੁਰਾਣਾ)- ਪੰਜਾਬ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀ ਬੇਰੋਜ਼ਗਾਰੀ ਕਾਰਨ ਜਿਥੇ ਅਨੇਕਾਂ ਨੌਜਵਾਨ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ। ਉਥੇ ਹੀ ਅੱਜ ਨਾਭਾ ਦੇ ਬੌੜਾਂ ਗੇਟ ਵਿਖੇ ਪ੍ਰਿੰਸ ਬਾਲੀ (28) ਪੁੱਤਰ ਸਵ: ਪਵਨ ਕੁਮਾਰ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਿੰਸ ਬਾਲੀ ਦੇ ਪਿਤਾ ਦੀ ਸਰਕਾਰੀ ਨੌਕਰੀ ਦੌਰਾਨ ਮੌਤ ਹੋਣ ਕਾਰਨ ਉਨ੍ਹਾਂ ਦੀ ਨੌਕਰੀ ਸਰਕਾਰ ਵੱਲੋਂ ਦੋਵਾਂ ਬੱਚਿਆਂ 'ਚੋਂ ਕਿਸੇ ਇੱਕ ਨੂੰ ਮਿਲਣੀ ਸੀ ਜਿਸ ਨੂੰ ਲੈ ਕੇ ਭੈਣ ਭਰਾਂ 'ਚ ਆਪਸੀ ਵਿਵਾਦ ਚੱਲ ਰਿਹਾ ਸੀ ਅੱਜ ਸਾਮ ਵੇਲੇ ਪ੍ਰਿੰਸ ਬਾਲੀ ਵੱਲੋਂ ਪੱਖੇ ਨਾਲ ਲੱਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਮ੍ਰਿਤਕ ਆਪਣੇ ਪਿੱਛੇ ਘਰਵਾਲੀ ਨੇਹਾ ਤੇ ਦੋ ਬੱਚਿਆਂ ਸਮੇਤ ਰੌਂਦਾ ਕੁਰਲਾਉਂਦਾ ਪਰਿਵਾਰ ਛੱਡ ਗਿਆ। ਇਸ ਮੌਕੇ ਪਹੁੰਚੇ ਕੋਤਵਾਲੀ ਇੰਚਾਰਜ਼ ਗੁਰਪ੍ਰੀਤ ਸਿੰਘ ਸਮਰਾਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ 'ਤੇ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News