ਫਿਰੋਜ਼ਪੁਰ ਜ਼ਿਲ੍ਹੇ ’ਚ ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

Thursday, Oct 24, 2024 - 01:21 PM (IST)

ਫਿਰੋਜ਼ਪੁਰ ਜ਼ਿਲ੍ਹੇ ’ਚ ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ 'ਚ ਐੱਸ. ਐੱਸ. ਪੀ. ਸੌਮਿਆ ਮਿਸ਼ਰਾ ਵੱਲੋਂ ਕਈ ਥਾਣਿਆਂ ਦੇ ਐੱਸ. ਐੱਚ. ਓਜ਼ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਅਨੁਸਾਰ ਇੰਸਪੈਕਟਰ ਰਵੀ ਕੁਮਾਰ ਐੱਸ. ਐੱਚ. ਓ. ਤਲਵੰਡੀ ਭਾਈ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਪੁਲਸ ਲਾਈਨ ਫਿਰੋਜ਼ਪੁਰ ਵਿਚ ਅਤੇ ਇੰਸਪੈਕਟਰ ਅਭਿਨਵ ਚੌਹਾਨ ਨੂੰ ਪੁਲਸ ਲਾਈਨ ਫਿਰੋਜ਼ਪੁਰ ਤੋਂ ਤਬਦੀਲ ਕਰ ਕੇ ਥਾਣਾ ਮਮਦੋਟ ਦਾ ਐੱਸ. ਐੱਚ. ਓ. ਲਾਇਆ ਗਿਆ ਹੈ। ਇੰਸਪੈਕਟਰ ਤਰਨਦੀਪ ਸਿੰਘ ਨੂੰ ਪੁਲਸ ਲਾਈਨ ਤੋਂ ਬਦਲ ਕੇ ਥਾਣਾ ਫਿਰੋਜ਼ਪੁਰ ਛਾਉਣੀ ਦਾ ਐੱਸ. ਐੱਚ. ਓ. ਅਤੇ ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ ਪੈਰਵਾਈ ਸੈੱਲ ਫਿਰੋਜ਼ਪੁਰ ਤੋਂ ਬਦਲ ਕੇ ਥਾਣਾ ਗੁਰੂਹਰਸਹਾਏ ਦਾ ਐੱਸ. ਐੱਚ. ਓ. ਲਾਇਆ ਗਿਆ ਹੈ ਅਤੇ ਇੰਸਪੈਕਟਰ ਗੁਰਜੰਟ ਸਿੰਘ ਐੱਸ. ਐੱਚ. ਓ. ਮਮਦੋਟ ਨੂੰ ਬਦਲ ਕੇ ਪੁਲਸ ਲਾਈਨ ਫਿਰੋਜ਼ਪੁਰ ’ਚ ਭੇਜ ਦਿੱਤਾ ਗਿਆ ਹੈ।

ਸਬ ਇੰਸਪੈਕਟਰ ਗੁਰਜੰਟ ਸਿੰਘ ਐੱਸ. ਐੱਚ. ਓ. ਫਿਰੋਜ਼ਪੁਰ ਛਾਉਣੀ ਨੂੰ ਥਾਣਾ ਮੱਖੂ ਦਾ ਐੱਸ. ਐੱਚ. ਓ. ਲਗਾ ਦਿੱਤਾ ਗਿਆ ਹੈ। ਸਬ-ਇੰਸਪੈਕਟਰ ਦਲਬੀਰ ਸਿੰਘ ਨੂੰ ਪੁਲਸ ਲਾਈਨ ਫਿਰੋਜ਼ਪੁਰ ਤੋਂ ਬਦਲ ਕੇ ਥਾਣਾ ਤਲਵੰਡੀ ਭਾਈ ਦਾ ਐੱਸ. ਐੱਚ. ਓ. ਲਗਾ ਦਿੱਤਾ ਗਿਆ ਹੈ ਅਤੇ ਸਬ-ਇੰਸਪੈਕਟਰ ਜਜਪਾਲ ਸਿੰਘ ਐੱਸ. ਐੱਚ. ਓ. ਗੁਰੂਹਰਸਹਾਏ ਨੂੰ ਇਸੇ ਥਾਣੇ ’ਚ ਹੀ ਅਡੀਸ਼ਨਲ ਐੱਸ. ਐੱਚ. ਓ. ਲਗਾ ਦਿੱਤਾ ਗਿਆ ਹੈ।
 


author

Babita

Content Editor

Related News