24 ਅਕਤੂਬਰ ਨੂੰ ਦੀਵਾਲੀ, 30 ਨੂੰ ਛੱਠ ਪੂਜਾ, ਹਫਤਾ ਪਹਿਲਾਂ ਹੀ ਰੇਲ ਟਿਕਟਾਂ ਲਈ ਮਾਰੋ-ਮਾਰ
Friday, Oct 21, 2022 - 06:29 PM (IST)
ਚੰਡੀਗੜ੍ਹ (ਲਲਨ ਯਾਦਵ) : ਦੀਵਾਲੀ ਅਤੇ ਛਠ ਪੂਜਾ ਨੂੰ ਭਾਵੇਂ ਅਜੇ ਕੁਝ ਦਿਨ ਬਾਕੀ ਹਨ, ਇਸ ਦੇ ਬਾਵਜੂਦ ਚੰਡੀਗੜ੍ਹ ਅਤੇ ਅੰਬਾਲਾ ਤੋਂ ਚੱਲਣ ਵਾਲੀਆਂ ਲੰਬੇ ਰੂਟ ਦੀਆਂ ਟ੍ਰੇਨਾਂ ਪਹਿਲਾਂ ਹੀ ਖਚਾਖਚ ਭਰੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਕਈ ਟ੍ਰੇਨਾਂ ’ਚ ਵੇਟਿੰਗ 300 ਨੂੰ ਪਾਰ ਕਰ ਗਈ ਹੈ। ਇਸ ਲਈ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਬੱਦੀ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲਿਆਂ ਨੂੰ ਹੁਣ ਸਪੈਸ਼ਲ ਟ੍ਰੇਨਾਂ ਦਾ ਸਹਾਰਾ ਲੈਣਾ ਪਵੇਗਾ। ਉਧਰ ਸ਼ਹਿਰ ਦੀਆਂ ਕਈ ਵੈੱਲਫੇਅਰ ਐਸੋਸੀਏਸ਼ਨਾਂ ਵਲੋਂ ਵੀ ਰੇਲ ਮੰਤਰੀ ਨੂੰ ਚੰਡੀਗੜ੍ਹ ਤੋਂ ਸਪੈਸ਼ਲ ਟ੍ਰੇਨ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਡੀ. ਐੱਸ. ਪੀ. ਗਗਨਦੀਪ ਭੁੱਲਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ’ਚ ਵੱਡਾ ਖ਼ੁਲਾਸਾ
ਜਾਣਕਾਰੀ ਮੁਤਾਬਕ 24 ਅਕਤੂਬਰ ਨੂੰ ਦੀਵਾਲੀ ਅਤੇ 30 ਨੂੰ ਛਠ ਪੂਜਾ ਹੈ। ਚੰਡੀਗੜ੍ਹ ਅਤੇ ਇਸ ਦੇ ਆਸਪਾਸ ਰਹਿਣ ਵਾਲੇ ਜ਼ਿਆਦਾਤਰ ਲੋਕ ਆਪਣੇ-ਆਪਣੇ ਨਿਵਾਸ ਸਥਾਨਾਂ ’ਤੇ ਤਿਉਹਾਰ ਮਨਾਉਣਾ ਚਾਹੁੰਦੇ ਹਨ। ਇਸ ਲਈ ਲੋਕਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲਈਆਂ ਹਨ। ਹੁਣ ਤਿਉਹਾਰਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਟ੍ਰੇਨ ’ਚ ਸਫਰ ਕਰਨ ਲਈ ਲੋਕਲ ਕੋਚ ਜਾਂ ਤੱਤਕਾਲ ਟਿਕਟਾਂ ’ਤੇ ਨਿਰਭਰ ਰਹਿਣਾ ਪਵੇਗਾ। ਸੂਤਰਾਂ ਮੁਤਾਬਕ ਚੰਡੀਗੜ੍ਹ ਤੋਂ ਗੋਰਖਪੁਰ ਜਾਣ ਵਾਲੀ ਫੈਸਟੀਵਲ ਟ੍ਰੇਨ ਦੀ ਵੀ ਵੇਟਿੰਗ 100 ਨੂੰ ਪਾਰ ਕਰ ਗਈ ਹੈ। ਇਸ ਲਈ ਯਾਤਰੀਆਂ ਨੂੰ ਇਨ੍ਹਾਂ ਦੋਵਾਂ ਤਿਉਹਾਰਾਂ ਲਈ ਤੱਤਕਾਲ ਟਿਕਟਾਂ ’ਤੇ ਨਿਰਭਰ ਰਹਿਣਾ ਪਵੇਗਾ।
ਇਹ ਵੀ ਪੜ੍ਹੋ : ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਕਾਫਲੇ ਨਾਲ ਵਾਪਰ ਜਾਣੀ ਸੀ ਅਣਹੋਣੀ, ਟਲਿਆ ਵੱਡਾ ਹਾਦਸਾ
ਹੁਣ ਸਿਰਫ ਤੱਤਕਾਲ ਟਿਕਟ ’ਤੇ ਨਿਰਭਰ
ਸੁਪਰਫਾਸਟ ਅਤੇ ਐਕਸਪ੍ਰੈੱਸ ਟ੍ਰੇਨਾਂ ’ਚ ਸੀਟਾਂ ਭਰਨ ਤੋਂ ਬਾਅਦ ਹੁਣ ਯਾਤਰੀਆਂ ਨੂੰ ਸਿਰਫ ਤੱਤਕਾਲ ਟਿਕਟਾਂ ’ਤੇ ਹੀ ਨਿਰਭਰ ਰਹਿਣਾ ਪਵੇਗਾ। ਤੱਤਕਾਲ ਟਿਕਟਾਂ ਲਈ ਵੀ ਯਾਤਰੀਆਂ ਨੂੰ ਕਾਫੀ ਭੱਜ-ਦੌੜ ਕਰਨੀ ਪੈਂਦੀ ਹੈ। ਇੰਨਾ ਹੀ ਨਹੀਂ, ਤਿਉਹਾਰੀ ਸੀਜ਼ਨ ਦੌਰਾਨ ਯਾਤਰੀਆਂ ਨੂੰ ਤੱਤਕਾਲ ਟਿਕਟਾਂ ਲਈ ਰਿਜ਼ਰਵੇਸ਼ਨ ਕਾਊਂਟਰ ’ਤੇ ਰਾਤ ਵੀ ਕੱਟਣੀ ਪੈ ਸਕਦੀ ਹੈ। ਕਈ ਲੋਕ ਤੱਤਕਾਲ ਟਿਕਟਾਂ ਲਈ ਤਿੰਨ ਦਿਨ ਰੇਲਵੇ ਸਟੇਸ਼ਨ ’ਤੇ ਬਿਤਾਉਂਦੇ ਹਨ ਪਰ ਇਸ ਤੋਂ ਬਾਅਦ ਵੀ ਟਿਕਟਾਂ ਜਲਦੀ ਨਹੀਂ ਮਿਲਦੀਆਂ। ਇਸ ਲਈ ਰੇਲਵੇ ਨੂੰ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ’ਤੇ ਧਿਆਨ ਦੇਣਾ ਪਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਗ੍ਰਿਫ਼ਤਾਰ, 5 ਹੈਂਡ ਗ੍ਰਨੇਡ ਬਰਾਮਦ
‘ਵੇਟਿੰਗ ਵਧੀ ਤਾਂ ਵਾਧੂ ਡੱਬੇ ਵੀ ਜੋੜਾਂਗੇ’
ਸੀਨੀਅਰ ਡੀ. ਸੀ. ਐੱਮ. ਅੰਬਾਲਾ ਡਵੀਜ਼ਨ ਅੰਬਾਲਾ ਹਰੀ ਮੋਹਨ ਦਾ ਕਹਿਣਾ ਹੈ ਕਿ ਅੰਬਾਲਾ ਅਤੇ ਚੰਡੀਗੜ੍ਹ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਜਾਣ ਵਾਲੀਆਂ ਟ੍ਰੇਨਾਂ ਵਿਚ ਵੇਟਿੰਗ ਬਹੁਤ ਜ਼ਿਆਦਾ ਹੈ। ਤਿਉਹਾਰਾਂ ਦਾ ਮੌਸਮ ਹੈ। ਅਜਿਹੇ ਵਿਚ ਰੇਲਵੇ ਵਲੋਂ ਇਕ ਵਿਸ਼ੇਸ਼ ਰੇਲਗੱਡੀ ਸ਼ੁਰੂ ਕੀਤੀ ਗਈ ਹੈ। ਵੇਟਿੰਗ ਵਧਣ ਦੀ ਹਾਲਤ ਵਿਚ ਕੁਝ ਟ੍ਰੇਨਾਂ ਵਿਚ ਵਾਧੂ ਡੱਬੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਸੀ ਜਿਮ ਟ੍ਰੇਨਰ ਕੁੜੀ, ਜਦੋਂ ਘਰ ਜਾ ਕੇ ਇਸ ਹਾਲਤ ’ਚ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।