ਦਰਦਨਾਕ ਹਾਦਸਾ: ਟਰੇਨ ਨੇ 3 ਲੋਕਾਂ ਨੂੰ ਕੁਚਲਿਆ, ਦੋ ਦੀ ਮੌਤ

Wednesday, Aug 13, 2025 - 02:07 AM (IST)

ਦਰਦਨਾਕ ਹਾਦਸਾ: ਟਰੇਨ ਨੇ 3 ਲੋਕਾਂ ਨੂੰ ਕੁਚਲਿਆ, ਦੋ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਸ਼ਹਿਰ ਦੇ ਬੱਲਮਗੜ੍ਹ ਰੋਡ ਰੇਲਵੇ ਫਾਟਕ ਨੇੜੇ ਸੋਮਵਾਰ ਦੇਰ ਰਾਤ 9 ਵਜੇ ਦਰਦਨਾਕ ਹਾਦਸਾ ਹੋ ਗਿਆ। ਕੰਮ ਤੋਂ ਵਾਪਸ ਆਉਂਦੇ ਸਮੇਂ ਪਟੜੀ ਕੰਢੇ ਘਰ ਜਾ ਰਹੇ ਤਿੰਨ ਲੋਕਾਂ ਨੂੰ ਫਾਜ਼ਿਲਕਾ ਤੋਂ ਕੋਟਕਪੂਰਾ ਜਾ ਰਹੀ ਟਰੇਨ ਨੇ ਕੁਚਲ ਦਿੱਤਾ। ਹਾਦਸੇ ’ਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕਤਸਰ ’ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਗੁਰਪ੍ਰੀਤ ਗੋਰੀ (28) ਪੁੱਤਰ ਸੇਵਕ ਸਿੰਘ, ਸੋਨੂੰ (32) ਪੁੱਤਰ ਚੰਦਰ ਸ਼ੇਖਰ ਵਾਸੀ ਫੈਕਟਰੀ ਰੋਡ ਅਤੇ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਸੋਮਵਾਰ ਰਾਤ ਕਰੀਬ 9 ਵਜੇ ਕੰਮ ਤੋਂ ਵਾਪਸ ਆਉਂਦੇ ਸਮੇਂ ਬੱਲਮਗੜ੍ਹ ਰੋਡ ਨੇੜੇ ਪਟੜੀ ਕੰਢੇ ਆਪਣੇ ਘਰਾਂ ਨੂੰ ਜਾ ਰਹੇ ਸਨ। ਪੈਸੇਂਜਰ ਟਰੇਨ ਫਾਜ਼ਿਲਕਾ ਤੋਂ ਚੱਲ ਕੇ ਕੋਟਕਪੂਰਾ ਵੱਲ ਆ ਰਹੀ ਸੀ। ਜਦ ਟਰੇਨ ਮੁਕਤਸਰ ਦੇ ਬੱਲਮਗੜ੍ਹ ਰੋਡ ਰੇਲਵੇ ਫਾਟਕ ’ਤੇ ਪਹੁੰਚੀ ਤਾਂ ਤਿੰਨਾਂ ਨੂੰ ਟੱਕਰ ਮਾਰਦੀ ਹੋਈ ਨਿਕਲ ਗਈ।

ਟਰੇਨ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੁਰਪ੍ਰੀਤ ਅਤੇ ਸੋਨੂੰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਬਲਜਿੰਦਰ ਜ਼ਖਮੀ ਹੋ ਗਿਆ। ਓਧਰ ਰੇਲਵੇ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਮ੍ਰਿਤਕ ਅਤੇ ਜ਼ਖਮੀ ਵਿਅਕਤੀ ਪੇਸ਼ੇ ਤੋਂ ਟਰੱਕ ਚਾਲਕ ਹਨ।


author

Inder Prajapati

Content Editor

Related News