ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ 15 ਅਪ੍ਰੈਲ ਤੱਕ ਮੁਲਤਵੀ

Wednesday, Mar 11, 2026 - 05:38 PM (IST)

ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ 15 ਅਪ੍ਰੈਲ ਤੱਕ ਮੁਲਤਵੀ

.ਫਰੀਦਕੋਟ (ਜਗਦੀਸ਼) : 2015 ਵਿਚ ਵਾਪਰੇ ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਵਿਚ ਹੋਈ । ਸੁਣਵਾਈ ਦੌਰਾਨ ਅਦਾਲਤ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਮੋਗਾ ਦੇ ਐੱਸ ਐੱਸ ਪੀ ਚਰਨਜੀਤ ਸ਼ਰਮਾ , ਡੀ ਆਈ ਜੀ ਫਿਰੋਜ਼ਪੁਰ ਅਮਰ ਸਿੰਘ ਚਾਹਿਲ , ਸਾਬਕਾ ਐੱਸ ਐੱਸ ਪੀ ਸੁਖਮੰਦਰ ਸਿੰਘ ਮਾਨ, ਅਦਾਲਤ ਵਿਚ ਵੀਡੀਓ ਕਾਨਫਰੰਸ ਦੇ ਰਾਹੀ ਪੇਸ਼ ਹੋਏ ਅਤੇ ਅਗਲੀ ਸੁਣਵਾਈ 15 ਅਪ੍ਰੈਲ ਲਈ ਮੁਲਤਵੀ ਕਰ ਦਿੱਤੀ ਗਈ। 

ਜਾਣਕਾਰੀ ਅਨੁਸਾਰ ਬਚਾਅ ਪੱਖ ਦੇ ਵਕੀਲ ਨੇ ਮਾਣਯੋਗ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਪੁਲਸ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਸ ਚਲਾਨ ਨੂੰ ਫਰੀਦਕੋਟ ਤੋਂ ਬਾਹਰਲੇ ਜ਼ਿਲੇ ਵਿਚ ਤਬਦੀਲ ਕਰਨ ਲਈ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਹੈ ਜਿਸ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰੀਦਕੋਟ ਵਿਖੇ ਚਲ ਰਹੇ ਕੇਸ 'ਤੇ ਰੋਕ ਲਗਾਈ ਹੈ ਜਿਸ 'ਤੇ ਅਦਾਲਤ ਨੇ ਧਿਆਨ ਵਿਚ ਰੱਖਦੇ ਹੋਏ ਅਗਲੀ ਹੁਕਮ ਤੱਕ ਤਾਰੀਖ ਮੁਲਤਵੀ ਕਰ ਦਿੱਤੀ ਹੈ।


author

Gurminder Singh

Content Editor

Related News