ਸ਼੍ਰੋਮਣੀ ਅਕਾਲੀ ਦਲ ਦੇ ਲੋਕ-ਪੱਖੀ ਏਜੰਡੇ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ : ਬ੍ਰਹਮਪੁਰਾ

Thursday, Mar 05, 2026 - 07:49 PM (IST)

ਸ਼੍ਰੋਮਣੀ ਅਕਾਲੀ ਦਲ ਦੇ ਲੋਕ-ਪੱਖੀ ਏਜੰਡੇ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ : ਬ੍ਰਹਮਪੁਰਾ

ਜੈਤੋ (ਰਘੂਨੰਦਨ ਪਰਾਸ਼ਰ) : ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਕਰਨ ਦੇ ਉਦੇਸ਼ ਨਾਲ ਪਿੰਡ ਕੱਲ੍ਹਾ ਵਿਖੇ ਸਰਪੰਚ ਬਲਦੇਵ ਸਿੰਘ ਜੀ ਦੇ ਗ੍ਰਹਿ ਵਿਖੇ ਪਾਰਟੀ ਦੇ ਉੱਚ ਅਹੁਦੇਦਾਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਹੋਏ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਹਲਕੇ ਦੇ ਸਮੂਹ ਵਰਕਰ ਅਤੇ ਆਗੂ ਪੂਰੀ ਤਰ੍ਹਾਂ ਇੱਕਮੁੱਠ ਹਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਅਸਲੀ ਤਾਕਤ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਾ ਮਿਹਨਤੀ ਵਰਕਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੱਖੀ ਸੋਚ ਅਤੇ ਪਾਰਟੀ ਦੇ ਉਸਾਰੂ ਸੋਚ ਨੂੰ ਹਰ ਘਰ ਤੱਕ ਪਹੁੰਚਾਉਣਾ ਸਾਡਾ ਮੁੱਖ ਟੀਚਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਚੋਣਾਂ ਵਿੱਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਬੰਧੀ ਰਣਨੀਤੀ ਪੂਰੀ ਤਰ੍ਹਾਂ ਮੁਕੰਮਲ ਹੈ।

ਇਸ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਸੇਵਕ ਸਿੰਘ ਸ਼ੇਖ ਨੇ ਸਾਂਝੇ ਤੌਰ ’ਤੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦਕ ਢਾਂਚੇ ਨੂੰ ਹਰਿਆਵਲ ਦੇਣ ਲਈ ਸ. ਰਵਿੰਦਰ ਸਿੰਘ ਬ੍ਰਹਮਪੁਰਾ ਦਿਨ-ਰਾਤ ਇੱਕ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ. ਬ੍ਰਹਮਪੁਰਾ ਵੱਲੋਂ ਜ਼ਮੀਨੀ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਕੀਤੀ ਜਾ ਰਹੀ ਅਣਥੱਕ ਮਿਹਨਤ ਸਦਕਾ ਅੱਜ ਅਕਾਲੀ ਦਲ ਦਾ ਹਰ ਸਿਪਾਹੀ ਪੂਰੇ ਜੋਸ਼ ਅਤੇ ਉਤਸ਼ਾਹ ਵਿੱਚ ਹੈ।

ਸ੍ਰ. ਬ੍ਰਹਮਪੁਰਾ ਨੇ ਸਨਮਾਨਿਤ ਕੀਤੇ ਗਏ ਆਗੂਆਂ ਅਤੇ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹਨ ਅਤੇ ਉਹਨਾਂ ਦੇ ਮਾਣ-ਸਤਿਕਾਰ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਹਰ ਵਰਕਰ ਇੱਕਜੁੱਟ ਹੋ ਕੇ ਵਿਰੋਧੀਆਂ ਦਾ ਸਿਆਸੀ ਸਫਾਇਆ ਕਰੇਗਾ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਜਿੰਨ੍ਹਾਂ ਵਿੱਚ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਾਹੌਰੀਆ ਜਨਰਲ ਸਕੱਤਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਜਗੀਰ ਕੌਰ, ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ ਜ਼ੋਨ ਫਤਿਆਬਾਦ, ਨਵਪ੍ਰੀਤ ਕੌਰ ਜ਼ੋਨ ਕੱਲ੍ਹਾ, ਰਣਜੀਤ ਕੌਰ ਜ਼ੋਨ ਬਾਣੀਆਂ, ਰਾਜਵਿੰਦਰ ਕੌਰ ਜ਼ੋਨ ਮਾਨੋਚਾਹਲ ਕਲਾਂ, ਕਸ਼ਮੀਰ ਸਿੰਘ ਜ਼ੋਨ ਭੈਲ ਢਾਏ ਵਾਲਾ, ਨਿੰਦਰ ਕੌਰ ਜ਼ੋਨ ਤੁੜ, ਗੁਲਵਿੰਦਰ ਸਿੰਘ ਜ਼ੋਨ ਗਿੱਲ ਵੜੈਚ, ਜਸਬੀਰ ਕੌਰ ਜ਼ੋਨ ਬਾਠ ਕਲਾਂ, ਮਨਜੀਤ ਕੌਰ ਬਾਕੀਪੁਰ ਸਮੇਤ ਪਿਆਰਾ ਸਿੰਘ ਦੁਗਲਵਾਲ, ਪਲਵਿੰਦਰ ਸਿੰਘ ਪਿੰਕਾ ਮਾਨੋਚਾਹਲ, ਸਤਨਾਮ ਸਿੰਘ ਸ਼ਾਹ, ਚੰਦ ਸਿੰਘ ਭੈੱਲ, ਅੰਗਰੇਜ਼ ਸਿੰਘ ਮੇਹੀਂਵਾਲ, ਸੁਲੱਖਣ ਸਿੰਘ ਭੈਲ, ਸੁਖਵਿੰਦਰ ਸਿੰਘ ਭੈਲ਼, ਬਾਬਾ ਹਰਭੇਜ ਸਿੰਘ ਕੱਲ੍ਹਾ, ਪ੍ਰਧਾਨ ਸਰਬਜੀਤ ਸਿੰਘ ਬਾਣੀਆਂ, ਰਣਧੀਰ ਸਿੰਘ ਬਾਣੀਆਂ, ਪਰਮਜੀਤ ਸਿੰਘ ਬਾਠ, ਨਿਰਮਲ ਸਿੰਘ ਤੁੜ, ਕਰਤਾਰ ਸਿੰਘ ਤਾਰੀ ਮੈਂਬਰ ਪੰਚਾਇਤ, ਜੋਗਿੰਦਰ ਸਿੰਘ ਸਰਪੰਚ ਤੁੜ, ਨਿਰਮਲ ਸਿੰਘ ਮੈਂਬਰ ਤੁੜ, ਪ੍ਰਧਾਨ ਗੁਰਦਿਆਲ ਸਿੰਘ ਤੁੜ, ਨਿਸ਼ਾਨ ਸਿੰਘ ਕੋਟ ਮੁਹੰਮਦ ਖ਼ਾਂ, ਜੁਗਰਾਜ ਸਿੰਘ ਸਰਪੰਚ ਚੰਬਾ ਖ਼ੁਰਦ ਸਮੇਤ ਹੋਰ ਅਕਾਲੀ ਵਰਕਰ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News