ਪ੍ਰੇਮੀ ਤੋਂ ਤੰਗ ਔਰਤ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮੀ ਗ੍ਰਿਫਤਾਰ

Tuesday, Mar 03, 2026 - 06:09 PM (IST)

ਪ੍ਰੇਮੀ ਤੋਂ ਤੰਗ ਔਰਤ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮੀ ਗ੍ਰਿਫਤਾਰ

ਫ਼ਰੀਦਕੋਟ (ਜਗਦੀਸ਼) : ਵਿਆਹ ਤੋਂ ਬਾਅਦ ਬਣੇ ਨਜਾਇਜ਼ ਸਬੰਧਾਂ ਦੇ ਚੱਲਦੇ ਇਕ ਵਿਆਹੁਤਾ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਇਸ ਜ਼ਿਲ੍ਹੇ ਦੇ ਕਸਬੇ ਜੈਤੋ ਥਾਣਾ ਵਿਖੇ ਮ੍ਰਿਤਕ ਦੀ ਸੱਸ ਸਮੇਤ ਦੋ ਖਿਲਾਫ਼ ਮੁਕੱਦਮਾ ਦਰਜ ਕਰਕੇ ਪ੍ਰੇਮੀ ਨੂੰ ਗਿਫਤਾਰ ਕਰ ਲਿਆ ਹੈ। ਘਟਨਾਂ ਵਾਲੇ ਦਿਨ ਵਿਆਹੁਤਾ ਗੁਰਜੀਤ ਕੌਰ ਪਤਨੀ ਜਗਜੀਤ ਸਿੰਘ ਵਾਸੀ ਰਸਾਲ ਪੱਤੀ ਨੇੜੇ ਰਾਮ ਬਾਗ਼ ਜੈਤੋ ਨੂੰ ਜਦ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਨੇ ਪੁਲਸ ਨੂੰ ਬਿਆਨ ਕੀਤਾ ਸੀ ਕਿ ਉਸਦਾ ਵਿਆਹ ਕਰੀਬ 7 ਸਾਲ ਪਹਿਲਾਂ ਜਗਜੀਤ ਸਿੰਘ ਨਾਲ ਹੋਇਆ ਸੀ ਅਤੇ ਇਸ ਦੌਰਾਨ ਉਸਦੇ ਸਬੰਧ ਲਵਪ੍ਰੀਤ ਸਿੰਘ ਉਰਫ਼ ਘੰਡੀ ਵਾਸੀ ਜੈਤੋ ਨਾਲ ਬਣ ਗਏ। 

ਬਿਆਨਕਰਤਾ ਨੇ ਦੋਸ਼ ਲਗਾਇਆ ਸੀ ਕਿ ਇਨ੍ਹਾਂ ਸਬੰਧਾਂ ਦੇ ਚੱਲਦੇ ਲਵਪ੍ਰੀਤ ਸਿੰਘ ਨੇ ਉਸਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਲਏ ਅਤੇ ਫਿਰ ਨਾ ਤਾਂ ਉਸਨੇ ਗਹਿਣੇ ਵਾਪਸ ਕੀਤੇ ਅਤੇ ਨਾ ਹੀ ਬਿਆਨਕਰਤਾ ਨੂੰ ਆਪਣੇ ਕੋਲ ਰੱਖਿਆ ਜਿਸ ਕਰਕੇ ਬਿਆਨਕਰਤਾ ਨੇ ਲਵਪ੍ਰੀਤ ਸਿੰਘ ਅਤੇ ਆਪਣੀ ਸੱਸ ਪਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਇਨ੍ਹਾਂ ਬਿਆਨਾਂ ’ਤੇ ਪਹਿਲਾਂ ਪੁਲਸ ਵੱਲੋਂ ਰਿਪਰਟ ਦਰਜ ਕੀਤੀ ਗਈ ਸੀ ਪ੍ਰੰਤੂ ਹੁਣ ਇਲਾਜ ਦੌਰਾਨ ਗੁਰਜੀਤ ਕੌਰ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਪਰਮਜੀਤ ਕੌਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


author

Gurminder Singh

Content Editor

Related News