ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਮੌਕੇ ’ਤੇ ਵਸੂਲਿਆ ਜੁਰਮਾਨਾ

Friday, Jul 27, 2018 - 12:02 AM (IST)

ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਮੌਕੇ ’ਤੇ ਵਸੂਲਿਆ ਜੁਰਮਾਨਾ

 ਗੁਰਦਾਸਪੁਰ,  (ਹਰਮਨਪ੍ਰੀਤ, ਵਿਨੋਦ)-  ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਨਿਰਦੇਸ਼ਾਂ ਅਤੇ ਜ਼ਿਲਾ ਨੋਡਲ ਅਫ਼ਸਰ ਤੰਬਾਕੂ ਡਾ. ਅਮਰਿੰਦਰ ਸਿੰਘ ਕਲੇਰ ਦੀ ਅਗਵਾਈ ’ਚ ਮਲੇਰੀਆ ਸ਼ਾਖਾ ਤੇ ਅਰਬਨ ਮਲੇਰੀਆ ਸ਼ਾਖਾ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਦੀ ਟੀਮ ਵੱਲੋਂ ਗੁਰਦਾਸਪੁਰ ਸ਼ਹਿਰ ’ਚ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਮੌਕੇ ’ਤੇ ਜੁਰਮਾਨਾ ਵਸੂਲਿਆ ਗਿਆ। ਇਸ ਟੀਮ ਵੱਲੋਂ ਬੱਸ ਅੱਡਾ, ਹਨੂੰਮਾਨ ਚੌਕ, ਤਿੱਬਡ਼ੀ ਰੋਡ, ਕਾਹਨੂੰਵਾਨ ਰੋਡ ’ਤੇ ਤੰਬਾਕੂ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਡਾ. ਅਮਰਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਟੀਮ ਨੇ ਦੁਕਾਨਾਂ ਵਾਲਿਆਂ ਨੂੰ ਕੋਟਪਾ ਦੀ ਧਾਰਾ 7 ਬਾਰੇ ਜਾਣਕਾਰੀ ਦਿੱਤੀ ਕਿ ਸਿਗਰੇਟ ਜਾਂ ਬੀਡ਼ੀ ਦੇ ਪੈਕੇਟ ’ਤੇ ਸਿਹਤ ਚਿਤਾਵਨੀਆਂ, ਨਵੇਂ ਰੂਲਜ਼ ਮੁਤਾਬਿਕ ਸਿਹਤ ਚਿਤਾਵਨੀਆਂ ਪੈਕਟ ਦੇ ਦੋਵੇਂ ਪਾਸੇ ਹੋਣੀਆਂ ਲਾਜ਼ਮੀ ਹਨ ਅਤੇ ਪੈਕਟ ਦਾ 85 ਫੀਸਦੀ ਹਿੱਸਾ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਦੁਕਾਨਦਾਰਾਂ ਨੂੰ ਖੁੱਲ੍ਹੀ ਸਿਗਰੇਟ ਨਾ ਵੇਚਣ ਅਤੇ ਤੰਬਾਕੂਨੋਸ਼ੀ ਨਾ ਕਰਨ ਸਬੰਧੀ ਬੋਰਡ ਲਾਉਣ ਬਾਰੇ ਹਦਾਇਤ ਕੀਤੀ। ਤੰਬਾਕੂਨੋਸ਼ੀ ਕਰਨ ਵਾਲਿਆਂ ਵਿਅਕਤੀਆਂ ਨੂੰ ਅੱਗੇ ਤੋਂ ਜਨਤਕ ਥਾਵਾਂ ’ਤੇ ਤੰਬਾਕੂ ਨੋਸ਼ੀ ਨਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿਚ ਜਨਤਕ ਥਾਵਾਂ ’ਤੇ ਸਿਗਰੇਟ ਪੀਣ ਦੀ ਮਨਾਹੀ ਹੈ ਅਤੇ ਖੁੱਲ੍ਹੀ ਸਿਗਰੇਟ ਵਿਕਣ ’ਤੇ ਵੀ ਪਾਬੰਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰੇਟ ਵੇਚਣਾ ਵੀ ਉਲੰਘਣਾ ਹੈ। ਕੋਟਪਾ ਐਕਟ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਅਤੇ ਸਜ਼ਾ ਹੋ ਸਕਦੇ ਹਨ। ਇਸ ਮੌਕੇ ਪ੍ਰਬੋਧ ਚੰਦਰ, ਅਰੁਣ ਯਾਦਵ, ਪਵਨ ਕੁਮਾਰ ਹਾਜ਼ਰ ਸਨ।  
 


Related News