ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Saturday, Nov 11, 2017 - 12:10 AM (IST)

ਪਠਾਨਕੋਟ, (ਸ਼ਾਰਦਾ)- ਸਥਾਨਕ ਸੀ. ਆਈ. ਏ. ਸਟਾਫ 'ਚ ਅੱਜ ਪ੍ਰੈੱਸ ਕਾਨਫਰੈਂਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸ਼ਹਿਰ 'ਚ ਪਿਛਲੇ ਹਫਤੇ ਤੋਂ ਹੋ ਰਹੀਆਂ ਚੇਨ ਸਨੈਚਿੰਗ ਦੀਆਂ ਘਟਨਾਵਾਂ 'ਚ ਸ਼ਾਮਲ 3 ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਡਵੀਜ਼ਨ ਨੰ. 2 ਦੇ ਇੰਚਾਰਜ ਰਵਿੰਦਰ ਸਿਘ ਨੇ ਪੁਲਸ ਪਾਰਟੀ ਨਾਲ ਚੱਕੀ ਪੁਲ 'ਤੇ ਲਾਏ ਗਏ ਨਾਕੇ ਦੌਰਾਨ ਤਿੰਨੋਂ ਮੁਲ਼ਜ਼ਮਾਂ ਨੂੰ ਮੋਟਰਸਾਈਕਲ 'ਤੇ ਭੱਜਦੇ ਹੋਏ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਸ਼ ਗਿੱਲ ਉਰਫ ਲੱਕੀ ਪੁੱਤਰ ਰਾਜ ਕੁਮਾਰ, ਅਭਿਸ਼ੇਕ ਉਰਫ਼ ਗਬਰੂ ਪੁੱਤਰ ਰਾਕੇਸ਼ ਕੁਮਾਰ ਦੋਵੇਂ ਵਾਸੀ ਮੁਹੱਲਾ ਗਾਂਧੀ ਨਗਰ (ਪਠਾਨਕੋਟ) ਅਤੇ ਸਾਜਨ ਪੁੱਤਰ ਵਰਿਆਮ ਵਾਸੀ ਜਗਤੂ ਮੁਹੱਲਾ ਵਜੋਂ ਹੋਈ। 
ਮੁਲਜ਼ਮਾਂ ਨੇ ਪੁਛਗਿੱਛ ਦੌਰਾਨ ਇਲਾਕੇ 'ਚ 5 ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਮੁਲਜ਼ਮਾਂ ਤੋਂ ਸਨੈਚਿੰਗ ਕੀਤੀਆਂ ਹੋਈਆਂ 2 ਵਾਲੀਆਂ, 2 ਮੋਬਾਈਲ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਦੱਸਿਆ ਕਿ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ 5 ਮੈਂਬਰੀ ਗਿਰੋਹ ਹੈ। ਦੋਸ਼ੀਆਂ 'ਚ ਹਰਸ਼ ਗਿੱਲ ਪਹਿਲਾਂ ਹੀ ਅਪਰਾਧਿਕ ਵਾਰਦਾਤ ਦੌਰਾਨ ਜ਼ਮਾਨਤ 'ਤੇ ਕੁਝ ਹੀ ਦਿਨ ਪਹਿਲਾਂ ਬਾਹਰ ਆਇਆ ਹੈ। ਇਕ ਹੋਰ ਦੋਸ਼ੀ ਸਾਜਨ ਨਗਰ ਨਿਗਮ 'ਚ ਤਾਇਨਾਤ ਹੈ ਪਰ ਨਸ਼ਿਆਂ ਦੀ ਲਤ ਕਾਰਨ ਸਾਰੇ ਦੋਸ਼ੀ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਦੋਸ਼ੀਆਂ ਖਿਲਾਫ ਵੱਖ-ਵੱਖ ਮੁਕੱਦਮਿਆਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
25 ਅਕਤੂਬਰ 2017 ਨੂੰ ਪੀਰ ਬਾਬਾ ਚੌਕ 'ਚ ਸਕੂਟੀ ਸਵਾਰ ਔਰਤਾਂ ਤੋਂ ਪਰਸ ਖੋਹਿਆ।
1 ਨਵੰਬਰ 2017 ਨੂੰ ਮਿਸ਼ਨ ਰੋਡ ਤੋਂ ਭਿੰਡਰ ਹਸਪਤਾਲ ਦੇ ਸਾਹਮਣੇ ਗਲੀ ਤੋਂ ਇਕ ਔਰਤ ਦੀਆਂ ਵਾਲੀਆਂ ਖੋਹੀਆਂ। 
6 ਨਵੰਬਰ 2017 ਨੂੰ ਕ੍ਰਿਸ਼ਣਾ ਨਗਰ 'ਚ ਇਕ ਗਲੀ 'ਚ ਜਾ ਰਹੀ ਔਰਤ ਦੀਆਂ ਵਾਲੀਆਂ ਖੋਹੀਆਂ।  10 ਦਿਨ ਪਹਿਲਾਂ ਭਦਰੋਆ ਟੈਂਕੀ ਨਜ਼ਦੀਕ  ਇਕ ਨੌਜਵਾਨ ਤੋਂ ਮੋਬਾਈਲ ਖੋਹਿਆ। 
ਮਿਸ਼ਨ ਰੋਡ 'ਤੇ ਇਕ ਲੜਕੇ ਤੋਂ ਮੋਬਾਇਲ ਖੋਹਿਆ। 


Related News