ਡਿਪਲੋਮਾ ਹੋਲਡਰ ਨੌਜਵਾਨ ਕਰ ਰਿਹਾ ਸੀ ਸਨੈਚਿੰਗ, ਚੜ੍ਹਿਆ ਪੁਲਸ ਦੇ ਹੱਥੇ
Wednesday, Nov 13, 2024 - 03:46 AM (IST)

ਲੁਧਿਆਣਾ (ਗਣੇਸ਼) - ਝਪਟਮਾਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਉਥੇ ਹੀ ਲੁਧਿਆਣਾ ਦੇ ਸਰਾਭਾ ਨਗਰ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਸਨੈਚਰਾਂ ਨੂੰ ਕਾਬੂ ਕੀਤਾ ਹੈ। ਦਰਅਸਲ ਬਾੜੇਵਾਲ ਨੇੜੇ ਸਨੈਚਰਾਂ ਦਾ ਮੋਟਰਸਾਇਕਲ ਸਲਿੱਪ ਹੋਣ ਕਾਰਨ ਫਿਸਲ ਗਿਆ ਤੇ ਉਹ ਡਿੱਗ ਗਏ, ਇਸ ਦੌਰਾਨ ਉਨ੍ਹਾਂ ਨੂੰ ਸੱਟਾਂ ਵੀ ਆਈਆਂ। ਫੜੇ ਗਏ ਨੌਜਵਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਨਾਂ ਹਨੀ ਹੈ ਅਤੇ ਉਹ ਪੱਖੋਵਾਲ ਰੋਡ ਦਾ ਰਹਿਣ ਵਾਲਾ ਹੈ। ਉਹ ਸਨੈਚਿੰਗ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦਾ ਮੋਟਰਸਾਇਕਲ ਸਲਿੱਪ ਕਰ ਗਿਆ ਅਤੇ ਲੱਤ 'ਤੇ ਸੱਟ ਲੱਗ ਗਈ।
ਹਨੀ ਨੇ ਦੱਸਿਆ ਕਿ ਉਸ ਨੇ ਐਕਸ-ਰੇ ਅਤੇ ਈ.ਸੀ.ਜੀ. ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਨਸ਼ੇ ਦੀ ਪੂਰਤੀ ਲਈ ਪਹਿਲੀ ਵਾਰ ਆਪਣੇ ਦੋਸਤ ਨਾਲ ਸਨੈਚਿੰਗ ਕਰਨ ਲਈ ਗਿਆ ਸੀ। ਉਥੇ ਹੀ ਪੁਲਸ ਨੇ ਦੱਸਿਆ ਕਿ ਦੋ ਸਨੈਚਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਨੂੰ ਬਾੜੇਵਾਲ ਸੂਏ ਕੋਲੋਂ ਫੜਿਆ ਗਿਆ ਹੈ। ਇਨ੍ਹਾਂ ਵਿਚੋਂ ਇਕ 'ਤੇ ਚਾਰ ਪਰਚੇ ਦਰਜ ਹਨ ਜਦਕਿ ਦੂਜੇ ਤੇ ਇਕ ਪਰਚਾ ਦਰਜ ਹੈ।