ਦੁਕਾਨਦਾਰ ਪਤੀ-ਪਤਨੀ ਨੂੰ ਗੋਲ਼ੀਆਂ ਮਾਰਨ ਵਾਲੇ ਫਾਈਨਾਂਸਰ ਨੂੰ ਪੁਲਸ ਨੇ ਕੀਤਾ ਕਾਬੂ, ਰਿਵਾਲਵਰ ਵੀ ਕੀਤਾ ਬਰਾਮਦ
Sunday, Nov 17, 2024 - 02:46 AM (IST)
ਮੁੱਲਾਂਪੁਰ ਦਾਖਾ (ਕਾਲੀਆ)- ਬੀਤੀ ਰਾਤ ਪ੍ਰੇਮ ਨਗਰ ਮੰਡੀ ਮੁੱਲਾਂਪੁਰ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਪਤੀ-ਪਤਨੀ ’ਤੇ ਇਕ ਫਾਈਨਾਂਸਰ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪਤਨੀ ਗੁੜੀਆ ਦੇਵੀ ਅਤੇ ਪਤੀ ਰਾਜ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਸੀ.ਐੱਮ.ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦਾਖਾ ਪੁਲਸ ਨੇ ਹਮਲਾਵਰ ਫਾਈਨਾਂਸਰ ਸੁਰਿੰਦਰ ਸਿੰਘ ਛਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਹਿਸੋਵਾਲ ਨੂੰ ਲਾਇਸੈਂਸੀ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜ਼ਖਮੀ ਰਾਜ ਕੁਮਾਰ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਕਿ ਉਹ ਆਪਣੇ ਘਰ ’ਚ ਕਰਿਆਨੇ ਦੀ ਦੁਕਾਨ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੇ ਕਿਸੇ ਜਾਣਕਾਰ ਨੂੰ ਆਪਣੀ ਜ਼ਿੰਮੇਵਾਰੀ ’ਤੇ 10,000 ਰੁਪਏ ਸੁਰਿੰਦਰ ਸਿੰਘ ਛਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਹਿਸੋਵਾਲ ਤੋਂ ਫਾਈਨਾਂਸ ’ਤੇ ਦਿਵਾਏ ਸੀ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਇਸ ਦੌਰਾਨ ਕੁਝ ਪੈਸੇ ਛਿੰਦੇ ਨੂੰ ਉਸ ਵਿਅਕਤੀ ਨੇ ਵਾਪਸ ਕਰ ਦਿੱਤੇ ਸੀ ਅਤੇ ਬਾਕੀ ਰਹਿੰਦੇ ਪੈਸੇ ਉਸ ਨੂੰ ਵਾਪਸ ਨਹੀਂ ਕਰਨ ਜਾ ਸਕੇ, ਜਿਸ ਕਰ ਕੇ ਸ਼ਿੰਦਾ ਗੁੱਸੇ ’ਚ ਆ ਗਿਆ ਅਤੇ ਤੂੰ-ਤੂੰ-ਮੈਂ-ਮੈਂ ਤੋਂ ਬਾਅਦ ਥੋੜ੍ਹਾ ਝਗੜਾ ਹੋ ਗਿਆ, ਜਿਸ ਮਗਰੋਂ ਉਹ ਘਰ ਚਲਾ ਗਿਆ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆ ਕੇ ਇਨ੍ਹਾਂ ਦੋਵਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਗੋਲੀ ਰਾਜ ਕੁਮਾਰ ਦੇ ਮੋਢੇ ’ਚ ਲੱਗੀ ਅਤੇ ਦੋ ਗੋਲੀਆਂ ਉਸ ਦੀ ਪਤਨੀ ਦੇ ਮੋਢਿਆਂ ਵਿੱਚ ਲੱਗੀਆਂ। ਗੋਲ਼ੀਆਂ ਲੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਛਿੰਦਾ ਹਵਾਈ ਫਾਇਰ ਕਰਦਾ ਹੋਇਆ ਫਰਾਰ ਹੋ ਗਿਆ।
ਦੋਵਾਂ ਜ਼ਖਮੀਆਂ ਨੂੰ ਉਸ ਦੇ ਭਰਾ ਨਰਿੰਦਰ ਸਿੰਘ ਨੇ ਹਸਪਤਾਲ ’ਚ ਦਾਖਲ ਕਰਵਾਇਆ। ਥਾਣਾ ਦਾਖਾ ਦੀ ਪੁਲਸ ਨੇ ਰਾਜ ਕੁਮਾਰ ਦੇ ਬਿਆਨਾਂ ‘ਤੇ ਸੁਰਿੰਦਰ ਸਿੰਘ ਛਿੰਦਾ ਵਿਰੁੱਧ ਜੇਰੇ ਕੇਸ ਦਰਜ ਕਰਕੇ ਹਮਲਾਵਰ ਸੁਰਿੰਦਰ ਸਿੰਘ ਛਿੰਦਾ ਨੂੰ ਲਾਇਸੈਂਸੀ ਰਿਵਾਲਵਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਥਾਣਾ ਦਾਖਾ ਦੇ ਮੁਖੀ ਗੁਰਵਿੰਦਰ ਸਿੰਘ ਕਰ ਰਹੇ ਹਨ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e