ਮੱਧ ਪ੍ਰਦੇਸ਼ ''ਚ ਬਹਿ ਕੇ ਪੰਜਾਬ ਵਿਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Friday, Nov 15, 2024 - 05:31 PM (IST)

ਮੱਧ ਪ੍ਰਦੇਸ਼ ''ਚ ਬਹਿ ਕੇ ਪੰਜਾਬ ਵਿਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਖੰਨਾ (ਵਿਪਨ): ਖੰਨਾ ਪੁਲਸ ਨੇ ਮੱਧ ਪ੍ਰਦੇਸ਼ ਵਿਚ ਬਹਿ ਕੇ ਪੰਜਾਬ ਵਿਚ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਮੁੱਖ ਤਸਕਰ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਪਠਾਣ ਨੰਗਲ ਥਾਣਾ ਚੰਡੇਰ ਜ਼ਿਲ੍ਹਾ ਅੰਮ੍ਰਿਤਸਰ, ਰਮਨਦੀਪ ਸਿੰਘ ਵਾਸੀ ਢੈਪਈ (ਲੁਧਿਆਣਾ) ਤੇ ਰਵੀ ਵਾਸੀ ਸਿੰਘਨੂਰ ਜ਼ਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਵਜੋਂ ਹੋਈ। ਤਿੰਨਾਂ ਦੇ ਕਬਜ਼ੇ 'ਚੋਂ ਪੁਆਇੰਟ 32 ਬੋਰ ਦੇ 9 ਪਿਸਤੌਲ ਬਰਾਮਦ ਕੀਤੇ ਗਏ। ਇਨ੍ਹਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ

SSP ਅਸ਼ਵਨੀ ਗੋਟਿਆਲ ਨੇ ਦੱਸਿਆ ਕਿ 8 ਨਵੰਬਰ ਨੂੰ ਪੁਲਸ ਪਾਰਟੀ ਪ੍ਰਿਸਟਾਈਨ ਮਾਲ ਨੇੜੇ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਹਾਈਟੈੱਕ ਨਾਕੇ ਨੇੜੇ ਪੁਲਸ ਦੀ ਸਰਕਾਰਰੀ ਗੱਡੀ ਨੂੰ ਵੇਖ ਕੇ 2 ਮੁਲਜ਼ਮ ਇਕਦੱਮ ਖਾਲੀ ਜਗ੍ਹਾ ਵੱਲ ਭੱਜਣ ਲੱਗੇ। ਇਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਇਨ੍ਹਾਂ ਦੀ ਪਛਾਣ ਪਲਵਿੰਦਰ ਸਿੰਘ ਤੇ ਰਮਨਦੀਪ ਸਿੰਘ ਵਜੋਂ ਹੋਈ। ਦੋਹਾਂ ਦੇ ਕਬਜ਼ੇ ਵਿਚੋਂ ਪੁਆਇੰਟ 32 ਬੋਰ ਦੇ 2 ਪਿਸਟਲ ਮੈਗਜ਼ੀਨ ਸਮੇਤ ਬਰਾਮਦ ਹੋਏ ਸਨ। ਜਦੋਂ ਡੀ.ਐੱਸ.ਪੀ. (ਆਈ.) ਸੁਖ ਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਵਿਚ CIA ਸਟਾਫ਼ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਸਾਹਮਣੇ ਆਇਆ ਕਿ ਦੋਵੇਂ ਮੱਧ ਪ੍ਰਦੇਸ਼ ਤੋਂ ਹਥਿਾਰ ਖਰੀਦਦੇ ਸਨ। ਰਮਨਦੀਪ ਨੇ ਦੱਸਿਆ ਕਿ ਇਹ ਗਿਰੋਹ ਸੋਸ਼ਲ ਮੀਡੀਆ ਰਾਹੀਂ ਆਪਣੇ ਨੈੱਟਵਰਕ ਨੂੰ ਅੱਗੇ ਵਧਾ ਰਿਹਾ ਸੀ। ਜੇਲ੍ਹ ਵਿਚ ਬੈਠੇ ਅਪਰਾਧੀਆਂ ਨਾਲ ਵੀ ਸੰਪਰਕ ਕਰ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਪਲਵਿੰਦਰ ਸਿੰਘ ਦੇ ਖ਼ਿਲਾਫ਼ ਸਾਲ 2018 ਵਿਚ ਅੰਮ੍ਰਿਤਸਰ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਸਾਲ 2022 ਵਿਚ ਅੰਮ੍ਰਿਤਸਰ ਵਿਚ ਇਰਾਦਾ ਕਤਲ ਤੇ ਆਰਮਜ਼ ਐਕਟ ਦਾ ਕੇਸ ਦਰਜ ਹੈ। ਇਨ੍ਹਾਂ ਕੇਸਾਂ ਵਿਚ ਜੇਲ੍ਹ ਜਾਣ ਮਗਰੋਂ ਜ਼ਮਾਨਤ 'ਤੇ ਬਾਹਰ ਆ ਕੇ ਪਲਵਿੰਦਰ ਫ਼ਿਰ ਗੈਰ-ਕਾਨੂੰਨੀ ਕੰਮ ਕਰਨ ਲੱਗ ਪਿਆ। ਮੱਧ ਪ੍ਰਦੇਸ਼ ਵਿਚ ਬੈਠੇ ਹਥਿਆਰ ਸਪਲਾਇਰਾਂ ਦੇ ਸੰਪਰਕ ਵਿਚ ਆ ਕੇ ਹਥਿਆਰ ਸਪਲਾਈ ਕਰਨ ਲੱਗ ਪਿਆ। SSP ਨੇ ਦੱਸਿਆ ਕਿ ਪਲਵਿੰਦਰ ਸਿੰਘ ਖੇਤੀਬਾੜੀ ਕਰਦਾ ਸੀ ਤੇ ਰਮਨਦੀਪ ਸਿੰਘ ਸਕਿਓਰਿਟੀ ਗਾਰਡ ਸੀ। ਇਨ੍ਹਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਤਫ਼ਤੀਸ਼ ਜਾਰੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News