ਮਠਿਆਈ ਖ਼ਰੀਦਣ ਵਾਲੇ ਦੇਣ ਧਿਆਨ, ਜਾਰੀ ਹੋਈਆਂ ਨਵੀਆਂ ਹਦਾਇਤਾਂ

Thursday, Nov 07, 2024 - 03:57 PM (IST)

ਅਬੋਹਰ (ਸੁਨੀਲ) : ਮਠਿਆਈ ਖ਼ਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ ਹੈ। ਦਰਅਸਲ ਹੁਣ ਮਠਿਆਈ ਦੇ ਡੱਬੇ ਦੀ ਵੱਖਰੇ ਤੌਰ 'ਤੇ ਕੀਮਤ ਚੁਕਾਉਣੀ ਪਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਾਪਤੋਲ ਵਿਭਾਗ ਦੇ ਅਧਿਕਾਰੀ ਧਰਮਿੰਦਰ ਭਾਰਦਵਾਜ ਨੇ ਸਥਾਨਕ ਮਠਿਆਈ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਹਦਾਇਤ ਕੀਤੀ ਕਿ ਡੱਬਾ ਬੰਦ ਮਠਿਆਈ ਦਾ ਵਜ਼ਨ ਡੱਬੇ ਦੇ ਵਜ਼ਨ ਤੋਂ ਵੱਖਰਾ ਦਰਜ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਅਧਿਆਪਕਾਂ 'ਤੇ ਡਿੱਗੀ ਗਾਜ਼! ਤੁਸੀਂ ਵੀ ਪੜ੍ਹੋ ਪੂਰੀ ਖ਼ਬਰ

ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਇੱਕ ਕਿੱਲੋ ਮਠਿਆਈ ਦੇ ਡੱਬੇ ਵਿੱਚ ਮਠਿਆਈ ਦਾ ਅਸਲ ਵਜ਼ਨ 900 ਗ੍ਰਾਮ ਹੈ ਤਾਂ ਖ਼ਪਤਕਾਰ ਨੂੰ 100 ਗ੍ਰਾਮ ਵਜ਼ਨ ਵਾਲੇ ਡੱਬੇ ਲਈ ਵੱਖਰੇ ਤੌਰ ’ਤੇ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਕੁੜੀ ਵਲੋਂ ਉਸਤਰੇ ਨਾਲ ਗਲਾ ਵੱਢਣ ਨੂੰ ਲੈ ਕੇ ਵੱਡਾ ਖ਼ੁਲਾਸਾ, ਉੱਡ ਗਏ ਸਭ ਦੇ ਹੋਸ਼
ਇਸ ਮੀਟਿੰਗ ਤੋਂ ਬਾਅਦ ਵਿਕਰੇਤਾਵਾਂ ਨੇ ਨਾਪਤੋਲ ਵਿਭਾਗ ਦੀਆਂ ਹਦਾਇਤਾਂ ਅਤੇ ਖ਼ਪਤਕਾਰ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਡੱਬੇ ਦੇ ਅਸਲ ਵਜ਼ਨ ਅਤੇ ਡੱਬੇ ਸਮੇਤ ਵਜ਼ਨ ਵੱਖਰੇ ਤੌਰ ’ਤੇ ਦੁਕਾਨਾਂ ’ਤੇ ਘੋਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਪੋਸਟਰ ਚਿਪਕਾ ਕੇ ਗਾਹਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਡੱਬੇ ਦੀ ਕੀਮਤ ਵੱਖਰੇ ਤੌਰ ’ਤੇ ਵਸੂਲੀ ਜਾਵੇਗੀ ਅਤੇ ਪੈਕਿੰਗ ਵਿੱਚ ਮਠਿਆਈ ਦਾ ਅਸਲ ਵਜ਼ਨ 1 ਕਿੱਲੋ ਦੀ ਬਜਾਏ 900 ਗ੍ਰਾਮ ਹੋਵੇਗਾ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


Babita

Content Editor

Related News