ਪੰਜਾਬ ਦੇ ਸਕੂਲਾਂ ''ਚ ਲਗਾਤਾਰ ਤਿੰਨ ਛੁੱਟੀਆਂ, 11, 14 ਤੇ 15 ਅਕਤੂਬਰ ਦੀ ਐਲਾਨੀ ਗਈ ਛੁੱਟੀ
Friday, Oct 11, 2024 - 12:02 PM (IST)

ਲੁਧਿਆਣਾ (ਵਿੱਕੀ) : ਲੁਧਿਆਣਾ ਜ਼ਿਲ੍ਹੇ ਦੇ 20 ਨਿੱਜੀ ਅਤੇ ਸਰਕਾਰੀ ਸਕੂਲਾਂ ’ਚ 11 ਅਕਤੂਬਰ ਨੂੰ ਰਿਹਰਸਲ ਵਾਲੇ ਦਿਨ ਅਤੇ ਪ੍ਰੀ-ਪੋਲ ਡੇਅ ਮਤਲਬ 14 ਅਕਤੂਬਰ ਨੂੰ ਛੁੱਟੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ, ਜਦਕਿ 15 ਅਕਤੂਬਰ ਨੂੰ ਪੰਜਾਬ ਵਿਚ ਪੰਚਾਇਤੀ ਚੋਣਾਂ ਕਾਰਣ ਪੰਜਾਬ ਭਰ ਵਿਚ ਛੁੱਟੀ ਹੈ। ਇਨ੍ਹਾਂ ਹੁਕਮਾਂ ’ਚ ਸਕੂਲਾਂ ਦੀ ਜਾਰੀ ਲਿਸਟ ’ਚ ਵਿਦਿਆਰਥੀਆਂ ਨੂੰ ਛੁੱਟੀ ਕਰਨ ਦਾ ਸਪੱਸ਼ਟ ਕਾਰਨ ਦੱਸਣ ਦੇ ਨਾਲ-ਨਾਵ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ, ਇਸ ਲਈ ਪ੍ਰਿੰਸੀਪਲਾਂ ਨੂੰ ਇਹ ਵੀ ਹਦਾਇਤ ਕਰਨ ਨੂੰ ਕਿਹਾ ਗਿਆ ਹੈ ਕਿ ਛੁੱਟੀ ਵਾਲੇ ਦਿਨਾਂ ’ਚ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਵਾਉਣ।
ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਚਾਇਤੀ ਚੋਣਾਂ 'ਤੇ ਲੱਗੀ ਰੋਕ!
ਡੀ. ਸੀ. ਜੋਰਵਾਲ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਫਿਕਰ, ਦਿੱਤੇ ਵਿਸ਼ੇਸ਼ ਹੁਕਮ
15 ਅਕਤੂਬਰ ਨੂੰ ਪਿੰਡ ਪੰਚਾਇਤ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਨਾਲ ਜ਼ਿਲ੍ਹੇ ਦੇ ਡੀ. ਸੀ. ਜਤਿੰਦਰ ਜੋਰਵਾਲ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿੰਨਾ ਫਿਕਰ ਹੈ, ਇਸ ਗੱਲ ਦਾ ਅੰਦਾਜ਼ਾ ਵੀਰਵਾਰ ਨੂੰ ਉਨ੍ਹਾਂ ਵੱਲੋਂ ਜਾਰੀ ਸਕੂਲਾਂ ’ਚ ਛੁੱਟੀ ਕਰਨ ਦੇ ਹੁਕਮਾਂ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ। ਚੋਣਾਂ ਦੀ ਤਿਆਰੀ ਵੀ ਬਿਨਾਂ ਕਿਸੇ ਰੁਕਾਵਟ ਦੇ ਹੋ ਜਾਵੇ ਅਤੇ ਬੱਚਿਆਂ ਦੀ ਪੜ੍ਹਾਈ ਵਿਚ ਵੀ ਕੋਈ ਖਲਲ ਨਾ ਪਵੇ, ਇਸ ਲਈ ਡੀ. ਸੀ. ਨੇ ਅਜਿਹੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਲੋਕਤੰਤਰੀ ਪ੍ਰਕਿਰਿਆ ਨੂੰ ਆਸਾਨੀ ਨਾਲ ਸਿਰੇ ਚੜ੍ਹਾਉਣ ਦੇ ਨਾਲ ਹੀ ਦੇਸ਼ ਦੇ ਭਵਿੱਖ ਦੇ ਪ੍ਰਤੀ ਵੀ ਉਨ੍ਹਾਂ ਦੀ ਸੋਚ ਦਿਸ ਰਹੀ ਹੈ। ਅਸਲ ਵਿਚ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੋ ਜ਼ਿਲ੍ਹਾ ਚੋਣ ਅਧਿਕਾਰੀ ਵੀ ਹਨ, ਜਿਨ੍ਹਾਂ ਨੇ ਦੋਵੇਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਉਕਤ ਚੋਣਾਂ ਦੇ ਸਬੰਧ ਵਿਚ ਇਹ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਵਿਚ ਸਾਫ ਕਿਹਾ ਹੈ ਕਿ ਛੁੱਟੀਆਂ ਮੌਕੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਉਣ ਦੀਆਂ ਹਿਦਾਇਤਾਂ ਦਿੱਤੀਆਂ ਜਾਣ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਬਿਆਨ
ਕਿਸੇ ਸਕੂਲ ਦੀ ਇਮਾਰਤ ਅਤੇ ਕਿਸੇ ਦੀਆਂ ਬੱਸਾਂ ਦੀ ਹੋਵੇਗੀ ਵਰਤੋਂ
ਇਨ੍ਹਾਂ ਸਕੂਲਾਂ ’ਚ ਕਈ ਸਰਕਾਰੀ, ਜਦੋਂਕਿ ਕਈ ਪ੍ਰਾਈਵੇਟ ਸਕੂਲ ਵੀ ਸ਼ਾਮਲ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ 11 ਅਕਤੂਬਰ ਨੂੰ ਕਈ ਸਕੂਲਾਂ ਨੂੰ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ ਜਦੋਂਕਿ 14 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ ਵੱਖ-ਵੱਖ ਸਕੂਲਾਂ ਦੇ ਕੰਪਲੈਕਸਾਂ ਅਤੇ ਸਕੂਲੀ ਬੱਸਾਂ ਦੀ ਵਰਤੋਂ ਕੀਤੀ ਜਾਣੀ ਹੈ। ਅਜਿਹੇ ’ਚ ਚੋਣਾਂ ਦਾ ਕਾਰਜ ਨਿਰਵਿਘਨ ਮੁਕੰਮਲ ਕਰਨ ਲਈ ਸਕੂਲ ਬੰਦ ਰਹਿਣਗੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਜਾਰੀ ਰਹੇਗੀ।
ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਚਾਇਤੀ ਚੋਣਾਂ 'ਤੇ ਲੱਗੀ ਰੋਕ!
ਇਨ੍ਹਾਂ ਸਕੂਲਾਂ ’ਚ ਸਿਖਲਾਈ ਲਈ ਅੱਜ ਛੁੱਟੀ
ਜਿਨ੍ਹਾਂ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ, ਏ. ਐੱਸ. ਮਾਡਰਨ ਸਕੂਲ, ਮਾਲੇਰਕੋਟਲਾ ਰੋਡ, ਖੰਨਾ, ਐੱਸ. ਜੀ. ਜੀ. ਐੱਸ. ਐੱਸ. ਸਕੂਲ, ਗੋਂਦਵਾਲ ਸ਼ਾਮਲ ਹੈ। ਜਦਕਿ 14 ਨੂੰ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਲਈ ਜਿੱਥੇ ਛੁੱਟੀ ਕੀਤੀ ਗਈ ਹੈ, ਉਸ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ, ਏ. ਐੱਸ. ਮਾਡਰਨ ਸਕੂਲ, ਲੇਰਕੋਟਲਾ ਰੋਡ, ਖੰਨਾ, ਐੱਸ. ਜੀ. ਜੀ. ਐੱਸ. ਐੱਸ. ਸਕੂਲ, ਗੋਂਦਵਾਲ, ਸ਼ਹੀਦ ਸੁਰਿੰਦਰ ਸਿੰਘ ਸਰਕਾਰੀ ਸਕੂਲ (ਲੜਕੇ), ਮਲੌਦ, ਐੱਸ. ਐੱਸ. ਡੀ. ਸਰਕਾਰੀ ਸਕੂਲ (ਲੜਕੇ), ਮਾਛੀਵਾੜਾ, ਸਰਕਾਰੀ ਸਕੂਲ (ਲੜਕੇ), ਸਿੱਧਵਾਂ ਬੇਟ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਰ 'ਤਾ ਐਲਾਨ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ਨੂੰ ਮਿਲੇਗਾ ਲਾਭ
ਇਨ੍ਹਾਂ ਸਕੂਲਾਂ ’ਚ ਬੱਸਾਂ ਹਾਇਰ ਕਰਨ ਲਈ 14 ਨੂੰ ਛੁੱਟੀ
ਬੀ. ਸੀ. ਐੱਮ. ਆਰਿਆ ਸਕੂਲ, ਸ਼ਾਸਤਰੀ ਨਗਰ, ਡੀ. ਏ. ਵੀ. ਸਕੂਲ, ਬੀ. ਆਰ. ਐੱਸ. ਨਗਰ, ਡੀ. ਏ. ਵੀ. ਸਕੂਲ, ਪੱਖੋਵਾਲ ਰੋਡ, ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ, ਲਾਦੀਆਂ, ਮਾਊਂਟ ਇੰਟਰਨੈਸ਼ਨਲ ਸਕੂਲ, ਸਿੱਧਵਾਂ ਕੈਨਾਲ ਐਕਸਪ੍ਰੈੱਸ-ਵੇ, ਵਰਧਮਾਨ ਇੰਟਰਨੈਸ਼ਨਲ ਸਕੂਲ, ਸੈਕਟਰ-38, ਚੰਡੀਗੜ੍ਹ ਰੋਡ, ਸਤਪਾਲ ਮਿੱਤਲ ਸਕੂਲ, ਅਰਬਨ ਅਸਟੇਟ, ਦੁੱਗਰੀ, ਸਪ੍ਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ ਚੌਕ, ਬਾਲ ਭਾਰਤੀ ਪਬਲਿਕ ਸਕੂਲ, ਅਰਬਨ ਅਸਟੇਟ, ਦੁੱਗਰੀ, ਬੀ. ਸੀ. ਐੱਮ. ਸਕੂਲ, ਸੈਕਟਰ-32, ਚੰਡੀਗੜ੍ਹ ਰੋਡ, ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ-39, ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ, ਅਰਬਨ ਅਸਟੇਟ, ਸੈਕਰਡ ਹਾਰਟ ਸਕੂਲ, ਬੀ. ਆਰ. ਐੱਸ. ਨਗਰ ਸ਼ਾਮਲ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਿਵਲ ਸਕੱਤਰੇਤ 'ਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e