ਸਾਈਂ ਬਾਬਾ ਮੰਦਰ ''ਚੋਂ 5 ਲੱਖ ਦੀ ਚੋਰੀ, ਸੀ. ਸੀ. ਟੀ. ਵੀ. ''ਚ ਕੈਦ ਹੋਈ ਘਟਨਾ

Friday, Jun 30, 2017 - 04:20 PM (IST)

ਚੰਡੀਗੜ੍ਹ (ਮਨਮੋਹਨ ਸਿੰਘ) — ਇਥੇ ਸੈਕਟਰ 29 ਦੇ ਸਾਈਂ ਬਾਬਾ ਮੰਦਰ 'ਚ ਅੱਜ ਸਵੇਰ 3 ਵਜੇ ਇਕ ਚੋਰ ਵਲੋਂ ਮੰਦਰ ਦੀ ਗੋਲਕ 'ਚੋਂ ਕਰੀਬ 5 ਲੱਖ ਚੋਰੀ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਸਾਈਂ ਬਾਬਾ ਦੀ ਮੂਰਤੀ ਦੇ ਬਿਲਕੁਲ ਸਾਹਮਣੇ ਲੱਗੇ ਇਸ ਗੋਲਕ 'ਚ ਚੜਾਵਾ ਜਮ੍ਹਾ ਹੋਇਆ ਸੀ ਜੋ ਕਿ ਮੰਦਰ ਦੀ ਕਮੇਟੀ ਨੇ ਅੱਜ ਕੱਢਵਾਉਣਾ ਸੀ ਪਰ ਠੀਕ ਕੁਝ ਸਮੇਂ ਪਹਿਲਾਂ ਹੀ ਚੋਰ ਸਾਰਾ ਚੜ੍ਹਾਵਾ ਉਡਾ ਕੇ ਲੈ ਗਿਆ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਚੋਰ ਨੇ ਆਪਣਾ ਮੂੰਹ ਢੱਕ ਰੱਖਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਰ ਟੁੱਟੀ ਖਿੜਕੀ ਰਾਹੀਂ ਮੰਦਰ 'ਚ ਦਾਖਲ ਹੋਇਆ ਸੀ ਤੇ ਸਵੇਰੇ 3 ਵਜੇ ਜਦ ਸਾਰੇ ਸੁੱਤੇ ਹੋਏ ਸਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਦ ਸਵੇਰੇ ਮੰਦਰ ਦੀ ਕਮੇਟੀ ਮੈਂਬਰ ਆਏ ਤਾਂ ਉਨ੍ਹਾਂ ਚੋਰੀ ਦੀ ਖਬਰ ਪੁਲਸ ਨੂੰ ਦਿੱਤੀ ਤੇ ਪੁਲਸ ਦੇ ਨਾਲ ਮੌਕੇ 'ਤੇ ਫੋਰੇਂਸਿਕ ਟੀਮ ਵੀ ਪਹੁੰਚੀ। ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫੋਰੇਂਸਿਕ ਟੀਮ ਨੇ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News