ਚੰਡੀਗੜ੍ਹ : ਘਰ ਦੇ ਬਾਹਰ ਖੜ੍ਹੀ ਕਾਰ ''ਚੋਂ ਮਿਊਜ਼ਿਕ ਸਿਸਟਮ ਚੋਰੀ
Saturday, Jan 27, 2018 - 11:18 AM (IST)

ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-26 ਸਥਿਤ ਬਾਪੂਧਾਮ ਕਾਲੋਨੀ 'ਚ ਘਰ ਦੇ ਬਾਹਰ ਖੜ੍ਹੀ ਕਾਰ 'ਚੋਂ ਚੋਰ ਨੇ ਮਿਊਜ਼ਿਕ ਸਿਸਟਮ ਚੋਰੀ ਕਰ ਲਿਆ। ਇਹ ਘਟਨਾ ਘਰ ਦੇ ਨਾਲ ਦੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਫਿਲਹਾਲ ਕਾਰ ਮਾਲਕ ਅਸ਼ੋਕ ਵਲੋਂ ਸ਼ਿਕਾਇਤ ਦੇਣ ਤੋਂ ਬਾਅਦ ਬਾਪੂਧਾਮ ਚੌਂਕੀ ਦੀ ਪੁਲਸ ਮੌਕੇ 'ਤੇ ਪੁੱਜ ਗਈ ਹੈ।