ਚੰਡੀਗੜ੍ਹ : ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਢੋਲ ਵਜਾਉਣ ਦਾ ਫ਼ੈਸਲਾ ਲਿਆ ਗਿਆ ਵਾਪਸ

Wednesday, Nov 19, 2025 - 01:07 PM (IST)

ਚੰਡੀਗੜ੍ਹ : ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਢੋਲ ਵਜਾਉਣ ਦਾ ਫ਼ੈਸਲਾ ਲਿਆ ਗਿਆ ਵਾਪਸ

ਚੰਡੀਗੜ੍ਹ : ਚੰਡੀਗੜ੍ਹ ਦੀਆਂ ਸੜਕਾਂ 'ਤੇ ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਢੋਲ ਵਜਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ। ਇਸ ਨੂੰ ਲੈ ਕੇ ਮਹਿਲਾ ਕਾਂਗਰਸੀ ਆਗੂ ਮਮਤਾ ਡੋਗਰਾ ਢੋਲ ਲੈ ਕੇ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਘਰ ਪਹੁੰਚ ਗਈ। ਉਹ ਡੱਡੂਮਾਜਰਾ ਤੋਂ ਕੂੜਾ ਚੁੱਕ ਕੇ ਮੇਅਰ ਦੇ ਘਰ ਪੁੱਜੀ ਅਤੇ ਘਰ ਬਾਹਰ ਢੋਲ ਵਜਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ 35 ਪਿੰਡਾਂ 'ਚ ਜ਼ਮੀਨਾਂ ਦੇ ਰੇਟ ਡਿੱਗਣ ਦਾ ਖ਼ਦਸ਼ਾ! ਚਿੰਤਾ 'ਚ ਡੁੱਬੇ ਲੋਕ, ਪੜ੍ਹੋ ਪੂਰੀ ਖ਼ਬਰ

ਢੋਲ ਵਜਾਉਣ 'ਤੇ ਮਮਤਾ ਡੋਗਰਾ ਅਤੇ ਮੇਅਰ ਦੇ ਪਤੀ ਦਵਿੰਦਰ ਸਿੰਘ ਬਬਲਾ ਵਿਚਕਾਰ ਬਹਿਸਬਾਜ਼ੀ ਹੋ ਗਈ। ਮਮਤਾ ਡੋਗਰਾ ਨੇ ਕਿਹਾ ਕਿ ਉਹ ਚਿਤਾਵਨੀ ਦੇਣ ਆਏ ਹਨ ਕਿ ਇਸ ਤਰ੍ਹਾਂ ਢੋਲ ਵਜਾ ਕੇ ਲੋਕਾਂ ਨੂੰ ਜ਼ਲੀਲ ਕਰਨਾ ਬੰਦ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ : ਪਤਨੀ ਤੇ ਸੱਸ ਦੇ ਕਤਲ ਮਗਰੋਂ AK-47 ਨਾਲ ਖ਼ੁਦ ਨੂੰ ਮਾਰੀ ਗੋਲੀ (ਵੀਡੀਓ)

ਦੱਸਣਯੋਗ ਹੈ ਕਿ ਨਗਰ ਨਿਗਮ ਨੇ ਸ਼ਹਿਰ 'ਚ ਗੰਦ ਫੈਲਾਉਣ ਵਾਲਿਆਂ ਦੇ ਘਰ ਮੂਹਰੇ ਢੋਲ ਵਜਾਉਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਇਸ ਫ਼ੈਸਲੇ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News