ਚੋਰਾਂ ਨੇ 5 ਲੱਖ ਨਕਦ ਤੇ ਸੋਨੇ ਦੇ ਗਹਿਣੇ ਉਡਾਏ

Friday, Jun 15, 2018 - 08:13 AM (IST)

ਚੋਰਾਂ ਨੇ 5 ਲੱਖ  ਨਕਦ  ਤੇ ਸੋਨੇ ਦੇ ਗਹਿਣੇ ਉਡਾਏ

 ਬਾਘਾਪੁਰਾਣਾ (ਰਾਕੇਸ਼) - ਬੀਤੀ ਰਾਤ ਚੋਰਾਂ ਵੱਲੋਂ ਅਨੰਦ ਨਗਰ ਵਿਚ ਸਥਿਤ ਇਕ ਮਕਾਨ ਦੇ ਜਿੰਦਰੇ ਤੋੜ ਕੇ ਕਰੀਬ 5 ਲੱਖ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਹੋਣ ਬਾਰੇ ਪਤਾ ਲੱਗਾ ਹੈ। ਮਕਾਨ ਮਾਲਕ ਸ਼ਾਮ ਸੁੰਦਰ ਤੇ ਕਸ਼ਮੀਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਛੁੱਟੀਆਂ ਦੌਰਾਨ ਮਕਾਨ ਨੂੰ ਜਿੰਦਰੇ ਲਾ ਕੇ ਪਿਛਲੇ ਅੱਠ ਦਿਨਾਂ ਤੋਂ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਤੇ ਪਿੱਛੋਂ ਰਾਤ ਨੂੰ ਕਰੀਬ 3 ਵਜੇ ਚੋਰਾਂ ਨੇ ਰਸੋਈ ਅਤੇ ਮਕਾਨ ਦੇ ਜਿੰਦਰੇ ਤੋੜ ਕੇ ਅਲਮਾਰੀਆਂ ਤੇ ਬੈੱਡ ਦੀ ਫਰੋਲਾ-ਫਰਾਲੀ ਕੀਤੀ ਤੇ ਕਰੀਬ 16 ਤੋਲੇ ਸੋਨਾ, 5 ਲੱਖ ਦੀ ਨਕਦੀ, ਚਾਰ ਗੈਸ ਸਿਲੰਡਰ, ਐੱਲ. ਈ. ਡੀ. ਚੋਰੀ ਕਰ  ਲਈ। ਇਸ ਦੌਰਾਨ ਕਮਰੇ ਵਿਚ ਲੱਗਿਆ  ਏ. ਸੀ. ਪੁੱਟ ਦਿੱਤਾ।


Related News