ਦਰਵਾਜਾ ਤੋੜ ਕੇ ਦੁਕਾਨ ’ਚੋਂ ਨਕਦੀ-ਗਹਿਣੇ ਚੋਰੀ

Saturday, Jan 21, 2023 - 01:54 PM (IST)

ਦਰਵਾਜਾ ਤੋੜ ਕੇ ਦੁਕਾਨ ’ਚੋਂ ਨਕਦੀ-ਗਹਿਣੇ ਚੋਰੀ

ਡੇਰਾਬੱਸੀ (ਜ. ਬ.) : ਗੁਲਾਬਗੜ੍ਹ ਰੋਡ ਸਥਿਤ ਇਕ ਦੁਕਾਨ ਦਾ ਦਰਵਾਜ਼ਾ ਤੋੜ ਕੇ ਚੋਰਾਂ ਨੇ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਸਰਿਤਾ ਸ਼ਰਮਾ ਪਤਨੀ ਬਾਂਕੇ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਢਾਈ ਵਜੇ ਦੁਕਾਨ ਬੰਦ ਕਰ ਕੇ ਉਹ ਖਾਣਾ ਖਾਣ ਘਰ ਗਈ ਸੀ। ਅੱਧੇ ਘੰਟੇ ਬਾਅਦ ਵਾਪਸ ਆਈ ਤਾਂ ਦੁਕਾਨ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਸਾਮਾਨ ਖਿੱਲਰਿਆ ਪਿਆ ਸੀ।

ਉਨ੍ਹਾਂ ਦੱਸਿਆ ਕਿ ਦੁਕਾਨ ’ਚੋਂ 8 ਹਜ਼ਾਰ ਦੀ ਨਕਦੀ ਤੋਂ ਇਲਾਵਾ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ, ਜਿਸ ਵਿਚ 6-7 ਹਜ਼ਾਰ ਦੀ ਚਾਂਦੀ ਦੀ ਚੇਨ ਤੇ ਹੋਰ ਸਾਮਾਨ ਸੀ।


author

Babita

Content Editor

Related News