ਸਿਵਲ ਹਸਪਤਾਲ ’ਚ ਸਥਿਤ ਕੋਲਡ ਸਟੋਰ ਦੀਆਂ ਤਾਰਾਂ ਚੋਰੀ
Sunday, Nov 23, 2025 - 12:56 PM (IST)
ਬਠਿੰਡਾ (ਸੁਖਵਿੰਦਰ) : ਸਿਵਲ ਹਸਪਤਾਲ ’ਚ ਸਥਿਤ ਕੋਲਡ ਸਟੋਰ ਨੂੰ ਸਪਲਾਈ ਦੇਣ ਵਾਲੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ’ਤੇ ਕੋਤਵਾਲੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਲੈਬ ਟੈਕਨੀਸ਼ੀਅਨ ਸਿਮਰਨ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਿਵਲ ਹਸਪਤਾਲ ’ਚ ਕੋਲਡ ਸਟੋਰ ਬਣਿਆ ਹੋਇਆ ਹੈ, ਜਿਸ ਦਾ ਉਹ ਹਰ ਰੋਜ਼ ਟੈਪਰੇਚਰ ਚੈੱਕ ਕਰਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ 13 ਨਵੰਬਰ ਨੂੰ ਕੋਲਡ ਸਟੋਰ ਦਾ ਟੈਪਰੇਚਰ ਚੈੱਕ ਕਰਨ ਲਈ ਗਈ ਤਾਂ ਟੈਪਰੇਚਰ ਵਧਿਆ ਹੋਇਆ ਸੀ। ਉਸ ਵੱਲੋਂ ਤੁਰੰਤ ਸਟੋਰ ਲਗਾਉਣ ਵਾਲੀ ਕੰਪਨੀ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਮੁਲਾਜ਼ਮਾਂ ਨੇ ਦੱਸਿਆ ਕਿ ਉਕਤ ਸਟੋਰ ਨੂੰ ਜਾਣ ਵਾਲੀ ਸਪਲਾਈ ਟੁੱਟੀ ਹੋਈ ਹੈ। ਜਦੋਂ ਉਨ੍ਹਾਂ ਵੇਲੋਂ ਸਪਲਾਈ ਚੈੱਕ ਕੀਤੀ ਤਾ ਜਨਰੇਟਰ ਨੂੰ ਜਾਣ ਵਾਲੀਆ ਤਾਂਬੇ ਦੀਆਂ ਤਾਰਾਂ ਅਤੇ ਪਾਈਪਾਂ ਮੌਜੂਦ ਨਹੀਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੋਰੀ ਹੋਣ ਬਾਰੇ ਪਤਾ ਲੱਗਿਆ। ਪੁਲਸ ਵੱਲੋਂ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
