ਸ਼ੋਅਰੂਮ ਦਾ ਸ਼ਟਰ ਤੋੜ ਕੇ ਨਕਦੀ ਅਤੇ ਲੱਖਾਂ ਦਾ ਮਾਲ ਚੋਰੀ

08/01/2017 1:41:34 AM

ਪਟਿਆਲਾ(ਬਲਜਿੰਦਰ)-ਸ਼ਹਿਰ ਦੀ ਪੌਸ਼ ਮਾਰਕੀਟ ਸਿਟੀ ਸੈਂਟਰ ਵਿਚ ਸ਼ਾਪ ਨੰ. 32 'ਚ ਸਥਿਤ ਰੈੱਡ ਟੇਪ ਦੇ ਸ਼ੋਅਰੂਮ ਦਾ ਬੀਤੀ ਰਾਤ ਚੋਰਾਂ ਨੇ ਸ਼ਟਰ ਤੋੜ ਕੇ 50 ਹਜ਼ਾਰ ਤੋਂ ਜ਼ਿਆਦਾ ਕੈਸ਼ ਅਤੇ ਲੱਖਾਂ ਰੁਪਏ ਦਾ ਮਾਲ ਚੋਰੀ ਕਰ ਲਿਆ।  ਮਾਲਕ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ੋਅਰੂਮ ਬੰਦ ਕਰ ਕੇ ਗਏ। ਅੱਜ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਪਿਛਲਾ ਸ਼ਟਰ ਟੁੱਟਿਆ ਹੋਇਆ ਸੀ। ਚੈੱਕ ਕਰਨ 'ਤੇ ਪਤਾ ਲੱਗਾ ਕਿ ਚੋਰ ਕੱਲ ਦੀ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਸੇਲ ਅਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਦੀ ਡਿਟੇਲ ਕੰਪਨੀ ਤੋਂ ਮੰਗਵਾਈ ਗਈ ਹੈ। ਕੰਪਨੀ ਦੀ ਡਿਟੇਲ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨੇ ਦਾ ਸਾਮਾਨ ਚੋਰੀ ਹੋਇਆ ਹੈ? ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪੁਲਸ ਨੇ ਮੌਕੇ 'ਤੇ ਆ ਕੇ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਨਾ ਤਾਂ ਡਾਗ ਸਕੁਐਡ ਮੰਗਵਾਇਆ ਗਿਆ ਅਤੇ ਨਾ ਹੀ ਫਿੰਗਰ ਪ੍ਰਿੰਟ ਮਾਹਰ ਬੁਲਾਏ ਗਏ। ਅਰਵਿੰਦਰ ਸਿੰਘ ਨੇ ਮੰਗ ਕੀਤੀ ਕਿ ਸਿਟੀ ਸੈਂਟਰ ਮਾਰਕੀਟ ਸ਼ਹਿਰੀ ਪੌਸ਼ ਮਾਰਕੀਟ ਹੈ। ਇੱਥੇ ਰਾਤ ਨੂੰ ਪੀ. ਸੀ. ਆਰ. ਦੀ ਗਸ਼ਤ ਵਧਾਈ ਜਾਵੇ। 


Related News