ਦਸੂਹਾ ''ਚ ਫਾਈਨੈਂਸ ਕੰਪਨੀ ਤੋਂ 3 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਲੁੱਟੀ ਲੱਖਾਂ ਦੀ ਨਕਦੀ
Saturday, Jun 15, 2024 - 02:20 PM (IST)
ਦਸੂਹਾ (ਝਾਵਰ,ਨਾਗਲਾ)-ਪੋਸਟ ਆਫਿਸ ਦਸੂਹਾ ਦੇ ਸਾਹਮਣੇ ਵਾਲੀ ਗਲੀ 'ਚ 3 ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆ ਵੱਲੋਂ ਬੀਤੀ ਰਾਤ ਫਿਓਜਨ ਮਈਕ੍ਰੋ ਫਾਈਨੈਸ਼ ਲਿਮਿਟਡ ਕੰਪਨੀ ਤੋਂ ਪਿਸਤੌਲ ਦੀ ਨੋਕ 'ਤੇ ਕੰਪਨੀ ਅਸਿਸਟੈਂਟ ਅਜੇ ਕੁਮਾਰ ਪੁੱਤਰ ਬਿਰਮਪਾਲ ਤੋਂ 2 ਲੱਖ 33 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ। ਇਸ ਸਬੰਧੀ ਕੰਪਨੀ ਦੇ ਅਸਿਸਟੈਂਟ ਮੈਨੇਜਰ ਅਜੇ ਕੁਮਾਰ ਵੱਲੋਂ ਘਟਨਾ ਮਗਰੋਂ ਦਸੂਹਾ ਪੁਲਸ ਨੁੰ ਸੂਚਿਤ ਕੀਤਾ ਗਿਆ ਕਿ 3 ਨਕਾਬਪੋਸ਼ ਵਿਅਕਤੀ ਜੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ 2 ਵਿਅਕਤੀ ਅੰਦਰ ਆਏ। ਜਿਨ੍ਹਾਂ ਨੇ ਪਿਸਤੌਲ ਤਾਣ ਕੇ 2 ਲੱਖ 27 ਹਜ਼ਾਰ ਰੁਪਏ ਗੱਲੇ ਵਿੱਚੋਂ ਕੱਢੇ ਅਤੇ 6 ਹਜਾਰ ਰੁਪਏ ਅਲਮਾਰੀ 'ਚੋਂ ਕੱਢ ਲਏ ਅਤੇ ਪਿਸਤੌਲ ਵਿਖਾਉਂਦੇ ਹੋਏ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ਰਾਂਹੀ ਭੱਜਣ ਵਿੱਚ ਸਫ਼ਲ ਹੋ ਗਏ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹੱਥਾਂ ਨੂੰ ਲੱਗੀ 'ਸ਼ਹਿਬਾਜ਼' ਦੇ ਨਾਂ ਦੀ ਮਹਿੰਦੀ, ਭਲਕੇ ਹੋਣਗੀਆਂ ਲਾਵਾਂ
ਜਦੋਂ ਇਸ ਸਬੰਧ ਵਿੱਚ ਡੀ. ਐੱਸ. ਪੀ. ਦਸੂਹਾ ਜਗਦੀਸ ਰਾਜ ਅੱਤਰੀ ਅਤੇ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਲੁੱਟ ਦੀ ਘਟਨਾ ਰਾਤ 9.30 ਵਜੇ ਹੋਈ ਅਤੇ ਅਸਿਸਟੈਂਟ ਮੈਨੇਜਰ ਨਾਲ ਹੋਰ ਸਟਾਫ਼ ਵੀ ਉੱਥੇ ਮੌਜੂਦ ਸੀ ਪਰ ਘਟਨਾ ਦੀ ਜਾਣਕਾਰੀ ਕੰਪਨੀ ਦੇ ਅਸਿਸਟੈਂਟ ਮੈਨੇਜਰ ਨੇ ਅਪਣੇ ਸਟਾਫ਼ ਸਮੇਤ ਰਾਤ 11 ਵਜੇ ਦਸੂਹਾ ਥਾਣੇ ਵਿੱਚ ਦਿੱਤੀ। ਉਨਾਂ ਦੱਸਿਆ ਕਿ ਇਸ ਸਬੰਧੀ ਅਣਪਛਾਤੇ 3 ਨਕਾਬਪੋਸ਼ ਨਾਂ-ਮਲੂਮ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਪਰ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ 1.30 ਘੰਟੇ ਬਾਅਦ ਦਸੂਹਾ ਪੁਲਸ ਨੁੰ ਸੂਚਿਤ ਕੀਤਾ ਗਿਆ। ਇਹ ਮਾਮਲਾ ਸ਼ੱਕੀ ਜ਼ਰੂਰ ਲੱਗਦਾ ਹੈ ਜਦਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਇਸ ਲੁੱਟਖੋਹ ਨੂੰ ਸੁਲਝਾਉਣ ਲਈ ਕੰਮ ਕਰ ਰਹੀਆਂ ਹਨ। ਉਨਾਂ ਦੱਸਿਆ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ, ਜਿਸ ਅਨੁਸਾਰ ਮਾਹਰ ਅਫ਼ਸਰ ਜਾਂਚ ਵਿੱਚ ਲੱਗ ਗਏ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ- ਕੁਵੈਤ 'ਚ ਵਾਪਰੇ ਅਗਨੀਕਾਂਡ 'ਚ ਹੁਸ਼ਿਆਰਪੁਰ ਦੇ ਵਿਅਕਤੀ ਦੀ ਵੀ ਹੋਈ ਮੌਤ, 3 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।