ਚੋਰਾਂ ਨੇ ਬੇਖ਼ੌਫ਼ ਹੋ ਕੇ ਭੰਨੇ ਸ਼ਹਿਰ ਦੀਆਂ ਦੁਕਾਨਾਂ ਦੇ ਸ਼ਟਰ

Thursday, Jun 20, 2024 - 05:20 PM (IST)

ਚੋਰਾਂ ਨੇ ਬੇਖ਼ੌਫ਼ ਹੋ ਕੇ ਭੰਨੇ ਸ਼ਹਿਰ ਦੀਆਂ ਦੁਕਾਨਾਂ ਦੇ ਸ਼ਟਰ

ਭਗਤਾ ਭਾਈ (ਪਰਵੀਨ) : ਬੀਤੀ ਰਾਤ ਸ਼ਹਿਰ ਦੇ ਐਨ ਵਿਚਕਾਰ ਚੋਰਾਂ ਵੱਲੋਂ 2 ਦੁਕਾਨਾਂ ਦੇ ਸ਼ਟਰ ਭੰਨ ਕੇ ਨਕਦੀ, ਡੀ. ਵੀ. ਆਰ. ਅਤੇ ਕੈਮਰੇ ਚੋਰੀ ਕਰ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਪ੍ਰਿੰਸ ਮੈਡੀਕਲ ਹਾਲ ਅਤੇ ਮੋਤੀ ਹਾਰਡਵੇਅਰ ਦੇ ਸ਼ਟਰ ਭੰਨੇ ਗਏੇ।

ਇਨ੍ਹਾਂ ਘਟਨਾਵਾਂ ਦੀ ਤੜਕਸਾਰ ਪਤਾ ਲੱਗਦਿਆਂ ਹੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਸਹਾਇਕ ਥਾਣੇਕਾਰ ਮੰਦਰ ਸਿੰਘ ਨੇ ਘਟਨਾ ਸਥਾਨ ਦੀ ਜਾਂਚ ਕੀਤੀ। ਮੋਤੀ ਹਾਰਡਵੇਅਰ ਦੇ ਮਾਲਕ ਜਗਤਾਰ ਸਿੰਘ ਨੇ ਪੁਲਸ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਦੀ ਦੁਕਾਨ ਤੋਂ ਕਰੀਬ 75 ਹਜ਼ਾਰ ਰੁਪਏ ਦੀ ਨਕਦੀ, ਇਕ ਡੀ. ਵੀ. ਆਰ. ਅਤੇ ਤਿੰਨ ਡੀ. ਵੀ. ਆਰ. ਚੋਰੀ ਕਰ ਲਏ ਗਏ।

ਪ੍ਰਿੰਸ ਮੈਡੀਕਲ ਦੇ ਸੰਚਾਲਕਾਂ ਵੱਲੋਂ ਭਾਵੇਂ ਕਿ ਪੁਲਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਪਰ ਦੱਸਣ ਮੁਤਾਬਕ ਇਸ ਸਟੋਰ ਉੱਪਰੋਂ ਵੀ ਡੀ. ਵੀ. ਆਰ. ਅਤੇ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਪੁਲਸ ਪਾਰਟੀ ਨੇ ਦੋਹਾਂ ਸਥਾਨਾਂ ਦਾ ਮੁਆਇਨਾ ਕੀਤਾ ਗਿਆ ਅਤੇ ਮੁੱਢਲੀ ਕੀਤੇ ਜਾਣ ਤੋਂ ਬਾਅਦ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਏ ਜਾਣ ਦਾ ਭਰੋਸਾ ਦਿਵਾਇਆ।


author

Babita

Content Editor

Related News