ਚਲਾਨ ਦਾ ਮੈਸੇਜ ਆਇਆ ਤਾਂ ਗੱਡੀ ਚੋਰੀ ਹੋਣ ਦਾ ਲੱਗਾ ਪਤਾ

06/13/2024 2:40:23 PM

ਚੰਡੀਗੜ੍ਹ (ਸੁਸ਼ੀਲ) : ਆਲਟੋ ਕਾਰ ’ਚ ਆਏ 2 ਨੌਜਵਾਨ ਸੈਕਟਰ-7 ’ਚ ਘਰ ਦੇ ਬਾਹਰ ਖੜ੍ਹੀ ਏਸੈਂਟ ਕਾਰ ਰਾਤ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰਾਂ ਨੇ ਟ੍ਰਿਬੀਊਨ ਚੌਂਕ ਨੇੜੇ ਲਾਲ ਬੱਤੀ ਪਾਰ ਕੀਤੀ ਤਾਂ ਮਾਲਕ ਨੂੰ ਚਲਾਨ ਦਾ ਮੈਸੇਜ ਆ ਗਿਆ। ਮੈਸੇਜ ਦੇਖ ਕੇ ਜਦੋਂ ਮਾਲਕ ਘਰੋਂ ਬਾਹਰ ਗਿਆ ਤਾਂ ਕਾਰ ਚੋਰੀ ਹੋ ਚੁੱਕੀ ਸੀ। ਮਾਲਕ ਵਿਵੇਕ ਦੀ ਸ਼ਿਕਾਇਤ 'ਤੇ ਸੈਕਟਰ-26 ਥਾਣਾ ਪੁਲਸ ਜਾਂਚ 'ਚ ਜੁੱਟੀ ਹੈ।

ਸੈਕਟਰ-27 ਵਾਸੀ ਵਿਵੇਕ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਰਾਤ ਹੌਂਡਾ ਏਸੈਂਟ ਕਾਰ ਘਰ ਬਾਹਰ ਖੜ੍ਹੀ ਕੀਤੀ ਸੀ। ਮੰਗਲਵਾਰ ਸਵੇਰੇ ਦੇਖਿਆ ਕਿ ਕਾਰ ਚੋਰੀ ਹੋ ਗਈ ਸੀ। ਜਦੋਂ ਚੋਰੀ ਦੀ ਸੂਚਨਾ ਦੇਣ ਲਈ ਫੋਨ ਚੁੱਕਿਆ ਤਾਂ ਸਵੇਰੇ 3.25 ਵਜੇ ਸੈਕਟਰ 29 ਦੇ ਚੌਂਕ ’ਤੇ ਲਾਲ ਬੱਤੀ ਪਾਰ ਕਰ ਕੇ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕਰਨ ’ਤੇ ਚਲਾਨ ਆਇਆ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਸੈਕਟਰ-26 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
 


Babita

Content Editor

Related News