ਨਸ਼ੀਲੇ ਟੀਕਿਆਂ ਨਾਲ ਫੜ੍ਹਿਆ ਗਿਆ ਨੌਜਵਾਨ ਦੋਸ਼ੀ ਕਰਾਰ

Thursday, May 23, 2024 - 12:24 PM (IST)

ਨਸ਼ੀਲੇ ਟੀਕਿਆਂ ਨਾਲ ਫੜ੍ਹਿਆ ਗਿਆ ਨੌਜਵਾਨ ਦੋਸ਼ੀ ਕਰਾਰ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਸ਼ੀਲੇ ਟੀਕਿਆਂ ਦੇ ਨਾਲ ਫੜ੍ਹੇ ਗਏ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਦੀ ਪਛਾਣ ਰਾਮਦਰਬਾਰ ਫੇਜ਼-2 ਨਿਵਾਸੀ ਅਮਿਤ ਉਰਫ਼ ਆਨੰਦ ਦੇ ਰੂਪ ਵਿਚ ਹੋਈ ਹੈ। ਅਦਾਲਤ ਸਜ਼ਾ ’ਤੇ 24 ਮਈ ਨੂੰ ਫ਼ੈਸਲਾ ਸੁਣਾਏਗੀ।
ਸਾਲ 2018 'ਚ ਸੈਕਟਰ-11 ਥਾਣਾ ਪੁਲਸ ਨੇ 24 ਨਸ਼ੀਲੇ ਟੀਕਿਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। 22 ਨਵੰਬਰ, 2018 ਨੂੰ ਥਾਣਾ ਪੁਲਸ ਸੈਕਟਰ-25 ਵਿਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਪਰ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਜਾਣ ਲੱਗਾ। ਪੁਲਸ ਮੁਲਾਜ਼ਮਾਂ ਨੇ ਸ਼ੱਕ ਹੋਣ ਤੇ ਰੋਕ ਕੇ ਤਲਾਸ਼ੀ ਲਈ ਤਾਂ 24 ਨਸ਼ੀਲੇ ਟੀਕੇ ਬਰਾਮਦ ਹੋਏ। ਇਸ ਸਬੰਧ ਵਿਚ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ ਅਤੇ ਪੁਲਸ ਨੇ ਐੱਨ. ਡੀ. ਪੀ. ਐੱਸ.ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।


author

Babita

Content Editor

Related News