ਗੁਰਦਾਸਪੁਰ ਸਿਵਲ ਹਸਪਤਾਲ ’ਚ ਔਰਤ ਨੇ 9ਵੇਂ ਬੱਚੇ ਨੂੰ ਦਿੱਤਾ ਜਨਮ, 20 ਸਾਲ ਦੀ ਹੈ ਵੱਡੀ ਕੁੜੀ
Thursday, May 18, 2023 - 03:40 PM (IST)
ਗੁਰਦਾਸਪੁਰ (ਵਿਨੋਦ) : ਅੱਜ ਦੇ ਮਹਿੰਗਾਈ ਦੇ ਯੁੱਗ ’ਚ ਇਕ-ਦੋ ਬੱਚਿਆਂ ਦਾ ਪਾਲਣ ਕਰਨਾ ਅਤੇ ਪਰਿਵਾਰ ਚਲਾਉਣਾ ਮੁਸ਼ਕਿਲ ਹੈ। ਉੱਥੇ ਅੱਜ ਇਕ ਔਰਤ ਨੇ ਸਿਵਲ ਹਸਪਤਾਲ ਗੁਰਦਾਸਪੁਰ ’ਚ 9ਵੇਂ ਬੱਚੇ ਨੂੰ ਜਨਮ ਦੇ ਕੇ ਹਸਪਤਾਲ ਦੇ ਰਿਕਾਰਡ ’ਚ ਇਕ ਨਵਾਂ ਇਤਿਹਾਸ ਲਿਖ ਦਿੱਤਾ ਹੈ, ਜਦਕਿ ਉਕਤ ਔਰਤ ਦੀ ਇਕ 20 ਸਾਲ ਦੀ ਵੱਡੀ ਕੁੜੀ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਨਾਲ ਸਬੰਧਤ ਪਿੰਡ ਭੰਗਵਾਂ ਦੀ ਰਹਿਣ ਵਾਲੀ ਔਰਤ ਸ਼ਾਂਤੀ ਪਤਨੀ ਧੰਨਾ ਸਿੰਘ ਨੂੰ 16-5-23 ਨੂੰ ਡਲਿਵਰੀ ਕੇਸ ਦੇ ਸਬੰਧ ’ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਬੱਬਰੀ ਵਿਖੇ ਦਾਖ਼ਲ ਕਰਵਾਇਆ ਸੀ, ਜਿਥੇ ਨਾਰਮਲ ਡਲਿਵਰੀ ਰਾਹੀਂ ਉਸਦੇ ਮੁੰਡਾ ਪੈਦਾ ਹੋਇਆ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਨੂੰ ਲੈ ਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ, ਸਾਂਝੀ ਕੀਤੀ ਅਹਿਮ ਜਾਣਕਾਰੀ
ਜਦ ਸਿਵਲ ਹਸਪਤਾਲ ਵਿਚ ਸਟਾਫ ਨਰਸਾਂ ਵੱਲੋਂ ਬੱਚਿਆਂ ਸਬੰਧੀ ਔਰਤ ਤੋਂ ਜਾਣਕਾਰੀ ਮੰਗੀ ਗਈ ਤਾਂ ਉਹ ਹੈਰਾਨ ਕਰਨ ਵਾਲੀ ਸੀ। ਔਰਤ ਨੇ ਦੱਸਿਆ ਕਿ ਉਸ ਦੇ 8 ਬੱਚੇ ਪਹਿਲਾਂ ਵੀ ਹਨ, ਜਿਨ੍ਹਾਂ ’ਚੋਂ 7 ਕੁੜੀਆਂ ਅਤੇ ਇਕ ਮੁੰਡਾ ਹੈ। ਸਿਵਲ ਹਸਪਤਾਲ ’ਚ ਤਾਇਨਾਤ ਸਟਾਫ ਨਰਸਾਂ ਅਨੁਸਾਰ ਇਸ ਔਰਤ ਦਾ ਬੱਚਾ ਬਿਲਕੁਲ ਠੀਕ ਹੈ ਅਤੇ ਇਸ ਨੂੰ ਫੈਮਿਲੀ ਪਲਾਨਿੰਗ ਬਾਰੇ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਬਿਨਾਂ ਇੰਸ਼ੋਰੈਂਸ ਦੇ ਦੌੜ ਰਹੀਆਂ ਬੱਸਾਂ, ਹਾਦਸਾ ਹੋਇਆ ਤਾਂ ਇੰਕਰੀਮੈਂਟ ਹੀ ਨਹੀਂ , ਪੈਨਸ਼ਨ ’ਤੇ ਵੀ ਲੱਗਦੀ ਹੈ ਬ੍ਰੇਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ