ਔਰਤ ਦੀ ਲਾਸ਼ ਮਿਲੀ
Sunday, Dec 03, 2017 - 07:53 AM (IST)
ਗੋਇੰਦਵਾਲ ਸਾਹਿਬ, (ਪੰਛੀ)- ਸਥਾਨਕ ਕਸਬੇ ਦੇ ਮੁਹੱਲਾ ਲਾਹੌਰੀਆ ਨੇੜੇ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਔਰਤ ਦੀ ਉਮਰ 50 ਸਾਲ ਦੇ ਕਰੀਬ ਹੋਵੇਗੀ। ਇਸ ਦੀ ਸੂਚਨਾ ਮਿਲਣ 'ਤੇ ਪੁਲਸ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਪਾਰਟੀ ਮੌਕੇ 'ਤੇ ਪੁੱਜੀ।
ਇਸ ਦੌਰਾਨ ਜਾਂਚ ਕਰ ਰਹੇ ਪੁਲਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੀ ਔਰਤ, ਜਿਸ ਨੇ ਪੀਲੇ ਰੰਗ ਦੇ ਫੁੱਲਾਂ ਵਾਲੀ ਸਲਵਾਰ-ਕਮੀਜ਼ ਪਾਈ ਹੋਈ ਹੈ, ਦੀ ਪਛਾਣ ਲਈ ਆਸ-ਪਾਸ ਦੇ ਥਾਣਿਆਂ 'ਚ ਇਤਲਾਹ ਕਰ ਦਿੱਤੀ ਗਈ ਹੈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਮੁਰਦਾਘਰ ਤਰਨਤਾਰਨ 'ਚ ਰੱਖਿਆ ਗਿਆ ਹੈ ਤਾਂ ਜੋ ਉਸ ਦੇ ਵਾਰਿਸਾਂ ਨੂੰ ਲੱਭਿਆ ਜਾ ਸਕੇ।
