ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

Wednesday, Jan 14, 2026 - 07:08 PM (IST)

ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਬੁੱਲੋਂਵਾਲ/ਹਰਿਆਣਾ/ਹੁਸ਼ਿਆਰਪੁਰ (ਰੱਤੀ)- ਥਾਣਾ ਹਰਿਆਣਾ ਪੁਲਸ ਵੱਲੋਂ ਇਕ ਬਜ਼ੁਰਗ ਵਿਅਕਤੀ ਦੇ ਕਤਲ ਹੋਣ ਦੇ ਸੰਬੰਧ ਵਿਚ ਅਨਪਛਾਤੇਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਜਵਾਈ ਅਸ਼ਨੀ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਸ਼ਾਮ ਚੁਰਾਸੀ ਥਾਣਾ ਬੁੱਲੋਂਵਾਲ ਨੇ ਦੱਸਿਆ ਕਿ 2009 ਵਿਚ ਉਸ ਦਾ ਵਿਆਹ ਜੀਵਨ ਕੁਮਾਰ ਦੀ ਲੜਕੀ ਅਮਨਦੀਪ ਕੌਰ ਵਾਸੀ ਬਡਾਲਾ ਮਾਹੀ ਨਾਲ ਹੋਇਆ ਸੀ। ਮੇਰੀ ਪਤਨੀ ਦੀ ਇਕਲੌਤੀ ਔਲਾਦ ਹੈ ਅਤੇ ਮੇਰੀ ਸੱਸ ਦੀ ਮੌਤ ਮੇਰੇ ਵਿਆਹ ਤੋਂ ਕਾਫ਼ੀ ਸਮਾਂ ਪਹਿਲਾਂ ਹੋ ਚੁੱਕੀ ਹੈ। 

ਇਹ ਵੀ ਪੜ੍ਹੋ: 'ਆਪ' ਆਗੂਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੋਟਾਂ ਤਾਂ ਲੈ ਲਈਆਂ ਪਰ ਆਫ਼ਤ ਸਮੇਂ ਕਿਤੇ ਨਹੀਂ ਦਿਸੇ : CM ਸੈਣੀ

ਮੇਰੇ ਵਿਆਹ ਸਮੇਂ ਮੇਰਾ ਸਹੁਰਾ ਰੰਗ ਦਾ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਉਹ ਪਿੰਡ ਅਤਵਾਰਾਪੁਰ ਨੇੜੇ ਪਹਾੜਾਂ ਵੱਲ (ਸੰਤ ਬਾਬਾ ਗੁਰਬਚਨ ਦਸਜੀ ਦੀ ਕੁਟੀਆ) ਅਸਥਾਨ 'ਤੇ ਸੇਵਾ ਕਰਨ ਲੱਗਾ ਸੀ। ਇਥੇ ਕਰੀਬ 14-15 ਸਾਲ ਤੋਂ ਜੀਵਨ ਕੁਮਾਰ ਸੇਵਾਦਾਰ ਵਜੋਂ ਸੇਵਾ ਕਰ ਰਿਹਾ ਸੀ ਅਤੇ ਕੀਤੇ ਵੀ ਜਾਣ ਸਮੇਂ ਹਰਦੀਪ ਕੁਮਾਰ ਉਰਫ਼ ਦੀਪੀ ਨੂੰ ਦੱਸ ਕੇ ਜਾਂਦੇ ਸੀ ਅਤੇ ਉਹ ਹੀ ਉਨ੍ਹਾਂ ਨੂੰ ਰੋਜ਼ ਦੁੱਧ ਅਤੇ ਕਈ ਵਾਰ ਰੋਟੀ ਵੀ ਭਿਜਵਾਉਂਦਾ।  ਮੈਨੂ ਫੋਨ 'ਤੇ ਸੂਚਨਾ ਮਿਲੀ ਕਿ ਮੇਰਾ ਸਹੁਰਾ ਜੀਵਨ ਕੁਮਾਰ ਕੁਟੀਆ 'ਤੇ ਨਹੀਂ ਹਨ ਤਾਂ ਮੈਂ ਦੀਪੀ ਨੂੰ ਕੁਟੀਆ ਨੇੜੇ ਸਹੁਰੇ ਦੀ ਭਾਲ ਕਰਨ ਲਈ ਕਿਹਾ ਪਰ ਜਦੋਂ ਜੰਗਲ ਵਿੱਚ ਆਲੇ-ਦੁਆਲੇ ਭਾਲ ਕਰਨ 'ਤੇ ਉਸ ਨੂੰ ਜੀਵਨ ਕੁਮਾਰ ਨਹੀਂ ਮਿਲੇ ਤਾਂ ਦੀਪੀ ਨੇ ਮੈਨੂੰ ਦੱਸਿਆ ਕਿ 12 ਜਨਵਰੀ ਨੂੰ ਸ਼ਾਮ 5 ਕੁ ਬਜੇ ਮਨਬੀਰ ਸਿੰਘ ਉਰਫ਼ ਮੰਨਾ ਪੁੱਤਰ ਅਮਰਨਾਥ ਵਾਸੀ ਰਾਏਪੁਰ ਨੇੜੇ ਸ਼ਾਮ ਚੁਰਾਸੀ ਜੋਕਿ ਪਹਿਲਾਂ ਵੀ ਕੁਟੀਆ 'ਤੇ ਆਉਂਦਾ-ਜਾਂਦਾ ਰਹਿੰਦਾ ਹੈ, ਨੂੰ ਕੁਟੀਆ ਤੋਂ ਜਾਂਦੇ ਵੇਖਿਆ ਸੀ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਆਲਟੋ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ

ਸਾਡੇ ਕਹਿਣ 'ਤੇ ਦੀਪੀ ਅਤੇ ਉਸ ਦੇ ਇਕ ਹੋਰ ਸਾਥੀ ਨਾਲ ਮਿਲ ਕੇ ਕੁਟੀਆ ਵਿਚ ਰਿਹਾਇਸ਼ੀ ਕਮਰੇ ਦਾ ਤਾਲਾ ਤੋੜ ਕੇ ਸਾਨੂੰ ਦੱਸਿਆ ਕਿ ਮੇਰੇ ਸੁਹਰੇ ਦੀ ਲਾਸ਼ ਖ਼ੂਨ ਨਾਲ ਲਥਪਥ ਜ਼ਮੀਨ 'ਤੇ ਪਈ ਹੈ। ਜਦੋਂ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਅਤਵਾਰਾਪੁਰ ਪੁੱਜਿਆ ਤਾਂ ਉਕਤ ਕਮਰੇ ਵਿਚ ਮੇਰੇ ਸੁਹਰੇ ਜੀਵਨ ਕੁਮਾਰ ਦੀ ਲਾਸ਼ ਪਈ ਸੀ ਅਤੇ ਉਨ੍ਹਾਂ ਦਾ ਮੋਬਾਇਲ ਵੀ ਗਾਇਬ ਸੀ। ਉਸ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਪੈਸਿਆਂ ਦੇ ਲਾਲਚ ਵਿਚ ਉਪਰੋਕਤ ਮਨਬੀਰ ਸਿੰਘ ਉਰਫ਼ ਮੰਨਾ ਵੱਲੋਂ ਮੇਰੇ ਸੁਹਰੇ ਦੇ ਸਿਰ ਵਿਚ ਸੱਟ ਮਾਰ ਕੇ ਕਤਲ ਕੀਤਾ ਗਿਆ ਹੈ। ਥਾਣਾ ਹਰਿਆਣਾ ਪੁਲਸ ਵੱਲੋਂ ਉਕਤ ਬਿਆਨ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! 20 ਲੁਟੇਰਿਆਂ ਨੇ ਕੀਤੀ ਕਰੋੜਾਂ ਦੀ ਲੁੱਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News