ਪੰਜਾਬ ''ਚ ਬੇਹੱਦ ਖ਼ੌਫ਼ਨਾਕ ਵਾਰਦਾਤ! ਕਤਲ ਕਰ ਟੋਟੇ-ਟੋਟੇ ਕੀਤੀ ਲਾਸ਼, ਬਾਲਟੀ ''ਚ ਰੱਖਿਆ ਸਿਰ

Thursday, Jan 08, 2026 - 11:52 AM (IST)

ਪੰਜਾਬ ''ਚ ਬੇਹੱਦ ਖ਼ੌਫ਼ਨਾਕ ਵਾਰਦਾਤ! ਕਤਲ ਕਰ ਟੋਟੇ-ਟੋਟੇ ਕੀਤੀ ਲਾਸ਼, ਬਾਲਟੀ ''ਚ ਰੱਖਿਆ ਸਿਰ

ਲੁਧਿਆਣਾ (ਅਨਿਲ/ਗੌਤਮ): ਜੀ. ਟੀ. ਰੋਡ ਨੇੜੇ ਸਥਿਤ ਭਾਟੀਆ ਕਾਲੋਨੀ ਵਿਚ ਸਵੇਰੇ-ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ। ਇਸ ਮੁੰਡੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਦੇ ਕਈ ਟੋਟੇ ਕੀਤੇ ਗਏ ਸਨ। ਉਸ ਦੀਆਂ ਦੋਵੇਂ ਲੱਤਾਂ, ਸਿਰ ਤੇ ਧੜ ਵੱਖੋ-ਵੱਖਰੇ ਟੋਟਿਆਂ ਵਿਚ ਇਕ ਗ੍ਰਾਊਂਡ ਵਿਚ ਪਏ ਮਿਲੇ ਹਨ। 

ਜਾਣਕਾਰੀ ਮੁਤਾਬਕ ਇਹ ਵਿਅਕਤੀ ਤਿੰਨ ਦਿਨ ਤੋਂ ਘਰੋਂ ਲਾਪਤਾ ਸੀ। ਕਾਤਲ ਨੇ ਲਾਸ਼ ਨੂੰ ਕਈ ਹਿੱਸਿਆਂ ਵਿਚ ਵੱਢਿਆ ਸੀ। ਇਸ ਭਿਆਨਕ ਕਤਲਕਾਂਡ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਦਹਿਸ਼ਤ ਫ਼ੈਲ ਗਈ। ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਤੇ ਛਾਣਬੀਣ ਸ਼ੁਰੂ ਕੀਤੀ। 

ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਵਿੰਦਰ ਮੁੰਬਈ ਵਿਚ ਕੰਮ ਕਰਦਾ ਸੀ ਤੇ ਤਿੰਨ ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ। ਉਸ ਦਿਨ ਤੋਂ ਹੀ ਉਹ ਲਾਪਤਾ ਸੀ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਰ ਅੱਜ ਉਸ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਜਾਂਚ ਲਈ ਪੁਲਸ ਦੇ ਵੱਖ-ਵੱਖ ਅਫ਼ਸਰ ਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News