ਔਰਤ ’ਤੇ ਹਮਲਾ ਕਰਨ ਦੇ ਦੋਸ਼ ਵਿਚ 8 ਨਾਮਜ਼ਦ
Saturday, Jan 10, 2026 - 05:12 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) :ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਜੀਵਾਂ ਭੇਡੀਆਂ ਵਿਖੇ ਇਕ ਔਰਤ ਨਾਲ ਲੜਾਈ ਕਰਕੇ ਉਸ ’ਤੇ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਆਰਿਫ ਕੇ ਪੁਲਸ ਨੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਜੀਵਾਂ ਭੇਡੀਆਂ ਨੇ ਦੱਸਿਆ ਕਿ ਫੁੰਮਣ ਸਿੰਘ ਪੁੱਤਰ ਹਰਮਨ ਸਿੰਘ, ਸੁਰਜੀਤ ਕੌਰ ਪਤਨੀ ਫੁੰਮਣ ਸਿੰਘ, ਸੁਖਬੀਰ ਸਿੰਘ ਪੁੱਤਰ ਫੁੰਮਣ ਸਿੰਘ, ਕੁਲਵਿੰਦਰ ਕੌਰ ਪਤਨੀ ਸੁਖਬੀਰ ਸਿੰਘ, ਅਮਰਜੀਤ ਕੌਰ ਪਤਨੀ ਬਿੰਦਰ ਸਿੰਘ, ਗੁਰਮੀਤ ਕੌਰ ਪਤਨੀ ਸ਼ਿੰਦਰਪਾਲ ਸਿੰਘ, ਸਤਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀਅਨ ਪਿੰਡ ਜੀਵਾਂ ਭੇਡੀਆਂ ਵੱਲੋਂ ਗਲੀ ਵਿਚ ਲੜਾਈ ਕੀਤੀ ਗਈ।
ਉਨ੍ਹਾਂ ਨੇ ਉਸ ਦੀ ਇੱਜ਼ਤ ’ਤੇ ਹਮਲਾ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਹਿਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
