ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

Wednesday, Dec 27, 2017 - 07:44 AM (IST)

ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਤਰਨਤਾਰਨ, (ਆਹਲੂਵਾਲੀਆ)- ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾਂ ਅਤੇ ਡਾ. ਰਜਿੰਦਰਪਾਲ ਜ਼ਿਲਾ ਸਿਹਤ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਗੁਰਵੇਲ ਚੰਦ ਐੱਸ. ਆਈ. ਸ਼ੇਰ ਸਿੰਘ ਤੰਬਾਕੂ ਕੰਟਰੋਲ ਕੋ- ਆਰਡੀਨੇਟਰ, ਵਿਨੋਦ ਕੁਮਾਰ ਆਦਿ ਨੇ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿਚ ਸਿਗਰਟ, ਬੀੜੀ ਅਦਿ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ, ਜਿਸ ਦੌਰਾਨ ਤੰਬਾਕੂ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਅਤੇ ਉਥੇ ਮੌਜੂਦ ਆਮ ਲੋਕਾਂ ਨੂੰ ਤੰਬਾਕੂ ਦੇ ਸੇਵਨ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। 
ਇਸ ਦੌਰਾਨ ਧਾਰਾ 5 ਤਹਿਤ ਦੁਕਾਨਦਾਰਾਂ ਵੱਲੋਂ ਮਸ਼ਹੂਰੀ ਦੇ ਜੋ ਬੋਰਡ ਲਗਾਏ ਗਏ ਸਨ, ਮੌਕੇ 'ਤੇ ਹੀ ਉਤਾਰੇ ਗਏ। ਉਨ੍ਹਾਂ ਕਿਹਾ ਕਿ ਲੂਜ਼ ਸਿਗਰਟ ਵੇਚਣ ਅਤੇ ਜਨਤਕ ਥਾਵਾਂ 'ਤੇ ਸਿਗਰਟ-ਨੋਸ਼ੀ ਕਰਨ 'ਤੇ ਸਰਕਾਰ ਵੱਲੋਂ ਮੁਕੰਮਲ ਤੌਰ 'ਤੇ ਮਨਾਹੀ ਕੀਤੀ ਗਈ ਹੈ। ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ ਜੁਰਮਾਨੇ ਵੀ ਮੌਕੇ 'ਤੇ ਵਸੂਲ ਕੀਤੇ। ਡੀ. ਐੱਚ. ਓ. ਨੇ ਕਿਹਾ ਕਿ ਭਵਿੱਖ ਵਿਚ ਵੀ ਤੰਬਾਕੂ ਐਕਟ ਨੂੰ ਜ਼ਿਲੇ ਭਰ ਵਿਚ ਸਖਤੀ ਨਾਲ ਲਾਗੂ ਕਰਨ ਲਈ ਇਸੇ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ। ਇਸ ਟੀਮ ਵੱਲੋਂ ਤਰਨਤਾਰਨ, ਪੱਟੀ, ਬਲਾਕ ਘਰਿਆਲਾ ਵਿਚ ਚੈਕਿੰਗ ਦੌਰਾਨ 38 ਚਲਾਨ ਕੱਟੇ ਗਏ ਤੇ 5530 ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ।


Related News