ਪਿੰਡ ਪੰਡੋਰੀ ਗੋਲੇ ’ਚ ਦੋ ਧਿਰਾਂ ਦਰਮਿਆਨ ਇੱਟਾਂ ਰੋਡ਼ੇ ਚੱਲੇ
Sunday, Jun 17, 2018 - 03:20 AM (IST)
ਤਰਨਤਾਰਨ, (ਰਾਜੂ)- ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਕਿਸੇ ਹੋਰ ਦੀ ਲਡ਼ਾਈ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਇੱਟਾਂ ਰੋਡ਼ੇ ਚੱਲਣ ’ਤੇ ਦੋ ਅੌਰਤਾਂ ਸਮੇਤ ਤਕਰੀਬਨ ਇਕ ਦਰਜਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਵਰਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪੰਡੋਰੀ ਗੋਲਾ ਨੇ ਬਿਆਨ ਦਰਜ ਕਰਵਾਏ ਕਿ ਮੇਰੇ ਘਰ ਦੇ ਨਜ਼ਦੀਕ ਸਾਂਸੀ ਸਿੱਖਾਂ ਦੇ ਘਰ ਹਨ ਜੋ ਹੀਰਾ ਸਿੰਘ~I ~Iਪੁੱਤਰ ਭੋਲਾ ਸਿੰਘ ਦੀ ਕੁੱਟ-ਮਾਰ ਕੇਵਲ ਸਿੰਘ, ਭੋਲਾ ਸਿੰਘ, ਪੰਜਾਬ ਸਿੰਘ ਕਰ ਰਹੇ ਸਨ। ਹੀਰਾ ਸਿੰਘ ਇਨ੍ਹਾਂ ਤੋਂ ਬਚਣ ਲਈ ਮੇਰੇ ਘਰ ਦੀਆਂ ਪੌਡ਼ੀਆਂ ਰਾਹੀਂ ਕੋਠੇ ’ਤੇ ਚਡ਼੍ਹ ਗਿਆ। ਉਕਤ ਵਿਅਕਤੀ ਕੁੱਟ-ਮਾਰ ਕਰਦੇ ਹੋਏ ਪਿੱਛੇ ਚਡ਼੍ਹ ਆਏ ਅਤੇ ਹੀਰਾ ਸਿੰਘ ਦੀ ਕੁੱਟ-ਮਾਰ ਕਰਨ ਲੱਗ ਪਏ ਤੇ ਜਦ ਮੈਂ ਇਨ੍ਹਾਂ ਨੂੰ ਛੁਡਾਉਣ ਲਈ ਕੋਠੇ ’ਤੇ ਚਡ਼੍ਹਿਆ ਤਾਂ ਇਹ ਵਿਅਕਤੀ ਮੇਰੇ ਨਾਲ ਤੂੰ-ਤੂੰ ਮੈਂ ਮੈਂ ਕਰਨ ਲੱਗ ਪਏ। ਮੈਨੂੰ ਗਾਲ੍ਹਾਂ ਕੱਢਦੇ ਹੋਏ ਘਰ ਚੱਲੇ ਗਏ ਅਤੇ ਫਿਰ ਕੁੱਝ ਸਮੇਂ ਬਾਅਦ ਰਾਜੂ ਸਿੰਘ ਪੁੱਤਰ ਧਰਮ ਸਿੰਘ, ਭੋਲਾ ਸਿੰਘ ਪੁੱਤਰ ਧਰਮ ਸਿੰਘ, ਕੇਵਲ ਸਿੰਘ ਪੁੱਤਰ ਧਰਮ ਸਿੰਘ, ਅੰਗਰੇਜ ਸਿੰਘ ਪੁੱਤਰ ਧਰਮ ਸਿੰਘ, ਪੰਜਾਬ ਸਿੰਘ ਪੁੱਤਰ ਕੇਵਲ ਸਿੰਘ, ਹੀਰਾ ਸਿੰਘ ਪੁੱਤਰ ਭੋਲਾ ਸਿੰਘ, ਗੋਲੀ ਪੁੱਤਰ ਭੋਲਾ ਸਿੰਘ, ਯੋਧਾ ਸਿੰਘ ਪੁੱਤਰ ਭੋਲਾ ਸਿੰਘ, ਸੰਨੀ ਕੌਰ ਪੁੱਤਰੀ ਕੇਵਲ ਸਿੰਘ, ਦਵਿੰਦਰ ਕੌਰ ਪਤਨੀ ਕੇਵਲ ਸਿੰਘ ਅਤੇ 4 ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਹੱਥਾਂ ਵਿਚ ਕ੍ਰਿਪਾਨਾਂ, ਦਾਤਰ ਤੇ ਡਾਂਗਾਂ ਫਡ਼ੀਆਂ ਹੋਈਆਂ ਸਨ, ਮੇਰੇ ਘਰ ਆ ਗਏ ਅਤੇ ਇਨ੍ਹਾਂ ਨੇ ਮੇਨ ਗੇਟ ਦੀ ਹਥਿਆਰਾਂ ਨਾਲ ਭੰਨ ਤੋੜ ਕੀਤੀ ਅਤੇ ਕੱਟ ਲਾ ਦਿੱਤੇ। ਮੇਰੀ ਕੁੱਟ-ਮਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ। ਸਾਡੇ ਘਰ ਇੱਟਾਂ ਰੋਡ਼ੇ ਵੀ ਚਲਾਏ ਅਤੇ ਮੇਰੇ ਘਰ ਦੇ ਅੰਦਰਲੇ ਦਰਵਾਜ਼ਿਆਂ ਨੂੰ ਵੀ ਤੋਡ਼ ਦਿੱਤਾ। ਪਲਾਸਟਿਕ ਦੀਆਂ ਕੁਰਸੀਆਂ ਦੀ ਵੀ ਭੰਨਤੋੜ ਕੀਤੀ। ਮੇਰੀ ਭਰਜਾਈ ਪਰਮਿੰਦਰ ਕੌਰ ਕਮਰੇ ਵਿਚੋਂ ਬਾਹਰ ਨਿਕਲੀ ਤਾਂ ਪੰਜਾਬ ਸਿੰਘ ਅਤੇ ਰਾਜੂ ਸਿੰਘ ਨੇ ਨੰਗੇ ਹੋ ਕੇ ਉਸ ਨੂੰ ਵਿਖਾਇਆ ਤੇ ਮੇਰੀ ਭਰਜਾਈ ਨੂੰ ਮਾਡ਼ੀ ਨੀਅਤ ਨਾਲ ਫਡ਼ਣ ਲੱਗੇ ਤਾਂ ਉਸ ਨੇ ਭੱਜ ਕੇ ਆਪਣੀ ਇੱਜ਼ਤ ਬਚਾਈ। ਇੰਨੇ ਚਿਰ ਮੇਰੀ ਮਾਤਾ ਜੋ ਬਾਕੀ ਪਰਿਵਾਰ ਨਾਲ ਸ੍ਰੀ ਗੁਰਦੁਆਰਾ ਸਾਹਿਬ ਗਈ ਸੀ ਜੋ ਵਾਪਸ ਆ ਗਈ, ਨੇ ਵੇਖ ਕੇ ਬਚਾਓ- ਬਚਾਓ ਦਾ ਰੌਲਾ ਪਾਇਆ ਤਾਂ ਉਕਤ ਵਿਅਕਤੀ ਮੌਕੇ ’ਤੋਂ ਭੱਜ ਗਏ।
ਤਫਤੀਸ਼ੀ ਅਫਸਰ ਏ.ਐੱਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਜਲਦੀ ਹੀ ਜਿਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
