ਜਲੰਧਰ ਦੇ ਰੈਣਕ ਬਾਜ਼ਾਰ 'ਚ ਪੈ ਗਈ ਹਫ਼ੜਾ-ਦਫ਼ੜੀ! ਚੱਲੇ ਇੱਟਾਂ-ਰੋੜੇ, ਹੈਰਾਨ ਕਰੇਗਾ ਪੂਰਾ ਮਾਮਲਾ
Monday, Jan 26, 2026 - 05:29 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਰੈਣਕ ਬਾਜ਼ਾਰ ਵਿੱਚ ਇਕ ਵੱਡੇ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਸਰਕਾਰੀ ਸਕੂਲ ਦੇ ਸਾਹਮਣੇ ਚੱਪਲਾਂ ਦਾ ਅੱਡਾ ਲਗਾਉਣ ਵਾਲੇ ਇਕ ਨੌਜਵਾਨ 'ਤੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤਾ ਗਿਆ। ਹਮਲਾਵਰਾਂ ਵੱਲੋਂ ਉਸ 'ਤੇ ਲੱਤਾਂ, ਮੁੱਕੇ ਅਤੇ ਇੱਟਾਂ ਅਤੇ ਪੱਥਰ ਮਾਰੇ ਗਏ। ਇਸ ਦੌਰਾਨ ਰੋਕੀ ਨਾਮ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੜਕਾਂ ’ਤੇ ਉਤਰੇ ਕਿਸਾਨ! ਟਰੈਕਟਰ ਮਾਰਚ ਦੌਰਾਨ ਗੂੰਜਿਆ 'ਪੰਜਾਬ ਕੇਸਰੀ' 'ਤੇ ਸਰਕਾਰ ਵੱਲੋਂ ਕੀਤੇ ਹਮਲੇ ਦਾ ਮੁੱਦਾ
ਜਾਣਕਾਰੀ ਮੁਤਾਬਕ ਰੋਕੀ ਅਤੇ ਉਸ ਦਾ ਭਰਾ ਸ਼ਿਵ ਲੰਬੇ ਸਮੇਂ ਤੋਂ ਇਥੇ ਚੱਪਲਾਂ ਦਾ ਅੱਡਾ ਲਗਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਦਾ ਲਗਭਗ ਦੋ ਹਫ਼ਤੇ ਪਹਿਲਾਂ ਨੇੜਲੇ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਦੀਪਕ ਨਾਲ ਝਗੜਾ ਹੋਇਆ ਸੀ, ਜਿਸ ਨੂੰ ਬਾਅਦ ਵਿੱਚ ਸੁਲਝਾ ਲਿਆ ਗਿਆ ਸੀ।
ਦੋਸ਼ ਹੈ ਕਿ ਸ਼ਨੀਵਾਰ ਸ਼ਾਮ ਦੀਪਕ ਆਪਣੇ ਭਰਾ ਅਤੇ ਸਾਥੀਆਂ ਦੇ ਨਾਲ ਇੱਟਾਂ-ਰੋੜੇ ਲੈ ਕੇ ਮੌਕੇ 'ਤੇ ਪਹੁੰਚਿ ਅਤੇ ਰੋਕੀ 'ਤੇ ਹਮਲਾ ਕਰ ਦਿੱਤਾ। ਉਥੇ ਹੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ। ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ ਚਾਰ ਵਿਚ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਜ਼ਖ਼ਮੀ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਇਸ ਘਟਨਾ ਮਗਰੋਂ ਬਾਜ਼ਾਰ ਵਿਚ ਹਫ਼ੜਾ-ਦਫ਼ੜੀ ਮੱਚ ਗਈ।
ਇਹ ਵੀ ਪੜ੍ਹੋ: ਕੁਰਸੀ ਪਿੱਛੇ ਹੱਥੋਪਾਈ ਹੋਏ 'ਆਪ' ਵਿਧਾਇਕ ਤੇ ਕੌਂਸਲ ਪ੍ਰਧਾਨ, ਲਾਏ ਗੰਭੀਰ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
