ਪੰਜਾਬ ''ਚ ਦੋ ਵੱਡੇ ਕਤਲਕਾਂਡ, ਖ਼ਤਮ ਹੋ ਚੁੱਕਿਐ ਸਰਕਾਰ ਦਾ ਡਰ: ਸੁਨੀਲ ਜਾਖੜ

Wednesday, Jan 28, 2026 - 05:45 PM (IST)

ਪੰਜਾਬ ''ਚ ਦੋ ਵੱਡੇ ਕਤਲਕਾਂਡ, ਖ਼ਤਮ ਹੋ ਚੁੱਕਿਐ ਸਰਕਾਰ ਦਾ ਡਰ: ਸੁਨੀਲ ਜਾਖੜ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਵਿਚ ਹੋਏ ਦੋ ਵੱਡੇ ਕਤਲਕਾਂਡਾਂ ਦੀ ਗੱਲ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਆਖ਼ਿਆ ਹੈ ਕਿ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਹੋਇਆ ਕਤਲਕਾਂਡ ਇਹ ਦੱਸਦਾ ਹੈ ਕਿ ਅਪਰਾਧੀਆਂ ਵਿਚ ਸਰਕਾਰ ਦਾ ਡਰ ਹੁਣ ਬਿਲਕੁੱਲ ਹੀ ਖ਼ਤਮ ਹੋ ਗਿਆ ਹੈ। 

ਸੁਨੀਲ ਜਾਖੜ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਚ ਇਕ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਦੀ ਦੁੱਖਦਾਈ ਘਟਨਾ ਤੋਂ ਬਾਅਦ ਮੋਹਾਲੀ ਵਿਚ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਇਕ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ ਹਨ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਇਹ ਕਤਲਕਾਂਡ ਹੋਇਆ ਹੈ, ਇਹ ਸਾਫ਼ ਦਰਸਾਉਂਦਾ ਹੈ  ਕਿ ਅਪਰਾਧੀਆਂ ਦੇ ਵਿਚ ਸਰਕਾਰ ਦਾ ਡਰ ਹੁਣ ਬਿਲਕੁੱਲ ਹੀ ਖ਼ਤਮ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਬਾਬਾ ਨਾਨਕ ਜਿਸ ਵਿਅਕਤੀ ਦਾ ਦਿਨ-ਦਿਹਾੜੇ ਕਤਲ ਹੋਇਆ ਹੈ, ਉਸ 'ਤੇ ਇਕ ਵਾਰ ਪਹਿਲਾਂ ਵੀ ਹਮਲਾ ਹੋ ਚੁੱਕਿਆ ਸੀ।

ਪੰਜਾਬ ਭਾਜਪਾ ਪ੍ਰਧਾਨ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ, "ਕਿੱਥੇ ਹੈ ਪੰਜਾਬ ਸਰਕਾਰ? ਡੇਰਾ ਬਾਬਾ ਨਾਨਕ ਵਿਚ ਇਕ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਦੀ ਦੁੱਖਦਾਈ ਘਟਨਾ ਤੋਂ ਬਾਅਦ ਮੋਹਾਲੀ ਵਿਚ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਇਕ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਕਾਤਲ ਫ਼ਰਾਰ ਗਏ ਹਨ। ਡੇਰਾ ਬਾਬਾ ਨਾਨਕ ਜਿਸ ਵਿਅਕਤੀ ਦਾ ਦਿਨ-ਦਿਹਾੜੇ ਕਤਲ ਹੋਇਆ ਹੈ, ਉਸ 'ਤੇ ਇਕ ਵਾਰ ਪਹਿਲਾਂ ਵੀ ਹਮਲਾ ਹੋ ਚੁੱਕਿਆ ਸੀ, ਜਦ ਕਿ ਮੋਹਾਲੀ ਵਿਚ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਹੀ ਵਾਰਦਾਤ ਕਰਨਾ ਦੱਸਦਾ ਹੈ ਕਿ ਅਪਰਾਧੀਆਂ ਵਿਚ ਸਰਕਾਰ ਦਾ ਡਰ ਹੁਣ ਬਿਲਕੁਲ ਖ਼ਤਮ ਹੋ ਗਿਆ ਹੈ।"


author

Anmol Tagra

Content Editor

Related News