ਅਸਮਾਨੀ ਬਿਜਲੀ ਡਿੱਗਣ ਨਾਲ ਦੋ ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ, ਮਲਵੇ ਹੇਠ ਆਏ ਮਜ਼ਦੂਰ ਤੇ ਮੁਰਗੇ
Saturday, Jan 24, 2026 - 06:46 PM (IST)
ਮਾਨਸਾ(ਸੰਦੀਪ ਮਿੱਤਲ)- ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਵਿਖੇ ਸ਼ੁੱਕਰਵਾਰ ਦੀ ਸਵੇਰ ਤੇਜ਼ ਮੀਂਹ ਅਸਮਾਨੀ ਬਿਜਲੀ ਡਿੱਗਣ ਕਰਕੇ ਦੋ ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ ਹੋ ਗਿਆ ਹੈ। ਇਸ ਪੋਲਟਰੀ ਫਾਰਮ ਵਿੱਚ ਕੰਮ ਕਰਦੇ ਮਜ਼ਦੂਰ ਅਤੇ ਉਸਦਾ ਪਰਿਵਾਰ ਵੀ ਮਲਬੇ ਹੇਠਾਂ ਦੱਬਿਆ ਗਿਆ, ਜਿਸ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਸ ਹਾਦਸੇ ਦੌਰਾਨ ਪੋਲਟਰੀ ਫਾਰਮ ’ਚ ਕੰਮ ਕਰਦੇ ਮਜ਼ਦੂਰ ਦੀ ਪਤਨੀ ਦੇ ਸੱਟਾਂ ਲੱਗੀਆਂ ਹਨ, ਜੋ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ- 26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਪੋਲਟਰੀ ਫਾਰਮ ਢਹਿ-ਢੇਰੀ ਹੋਣ ਨਾਲ 8700 ਮੁਰਗਾ ਵੀ ਦੱਬਿਆ, ਜਿਸ ਵਿਚੋਂ 1500 ਮੁਰਗੇ ਨੂੰ ਹੀ ਬਚਾਇਆ ਜਾ ਸਕਿਆ। ਪੋਲਟਰੀ ਫਾਰਮ ਦੇ ਮਾਲਕ ਅਜਮੇਰ ਸਿੰਘ ਖਿਆਲਾ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਜਦੋਂ ਇੱਕ ਵਿਅਕਤੀ ਫੀਡ ਲੈਕੇ ਪੋਲਟਰੀ ਫਾਰਮ ਪਹੁੰਚਿਆ ਤਾਂ ਇਸ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਉਨ੍ਹਾਂ ਦਾ ਦੋ ਮੰਜ਼ਿਲਾ ਪੋਲਟਰੀ ਫਾਰਮ ਤਹਿਸ-ਨਹਿਸ ਹੋ ਗਿਆ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਮਲਬੇ ਹੇਠ ਮਜ਼ਦੂਰ ਸੱਜਣ ਕੁਮਾਰ, ਉਸਦੀ ਘਰਵਾਲੀ ਸੁਮਨ ਅਤੇ ਚਾਰ ਸਾਲਾ ਬੱਚਾ ਵੀ ਦੱਬਿਆ ਗਿਆ। ਫੀਡ ਛੱਡਣ ਆਏ ਡਰਾਈਵਰ ਨੇ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ। ਮਲਬੇ ਹੇਠੋਂ ਉਨ੍ਹਾਂ ਮਜ਼ਦੂਰ ਸੱਜਣ ਕੁਮਾਰ, ਉਸਦੀ ਪਤਨੀ ਸੁਮਨ ਅਤੇ ਬੱਚੇ ਨੂੰ ਕੱਢਿਆ। ਉਨ੍ਹਾਂ ਦੱਸਿਆ ਕਿ ਮਜ਼ਦੂਰ ਦੀ ਪਤਨੀ ਸੁਮਨ ਦਾ ਪੱਟ ਟੁੱਟਣ ਕਾਰਨ, ਉਸਨੂੰ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 20 ਲੱਖ ਰੁਪਏ ਦੀ ਲਾਗਤ ਨਾਲ ਪੋਲਟਰੀ ਫਾਰਮ ਦੀ ਇਮਾਰਤ ਤਿਆਰ ਕਰਕੇ ਉਸ ਵਿੱਚ 12 ਲੱਖ ਦਾ ਮੁਰਗਾ (ਮਾਲ) ਪਾਇਆ ਗਿਆ ਸੀ, ਜੋ ਮਲਬੇ ਹੇਠਾਂ ਆਕੇ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦਾ ਕਰੀਬ 32 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੇ.ਸੀ.ਬੀ ਮਸ਼ੀਨ ਨਾਲ ਮਲਬਾ ਹਟਾਕੇ ਮਰੇ ਹੋਏ ਮੁਰਗੇ ਕੱਢਕੇ ਉਨ੍ਹਾਂ ਨੂੰ ਜ਼ਮੀਨ ਵਿੱਚ ਦੱਬਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹਰ ਪਾਸੇ ਸਿੱਖ ਤੇ ਸਿੱਖਾਂ ਦੀ ਦਸਤਰ ਦਿੱਖੇ, ਘੱਟੋ-ਘੱਟ 3 ਬੱਚੇ ਕਰੋ ਪੈਦਾ: ਜਥੇਦਾਰ ਗੜਗੱਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
