ਜਲੰਧਰ ''ਚ ਦੋ ਦਿਨ ਇਹ ਰਸਤੇ ਰਹਿਣਗੇ ਬੰਦ! ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

Friday, Jan 30, 2026 - 05:00 PM (IST)

ਜਲੰਧਰ ''ਚ ਦੋ ਦਿਨ ਇਹ ਰਸਤੇ ਰਹਿਣਗੇ ਬੰਦ! ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਜਲੰਧਰ (ਵੈੱਬ ਡੈਸਕ)- ਜਲੰਧਰ 'ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬੂਟਾ ਮੰਡੀ ਤੋਂ ਸ਼ੁਰੂ ਹੋਣ ਵਾਲੀ ਸ਼ੋਭਾ ਯਾਤਰਾ ਅਤੇ ਤਿੰਨ ਦਿਨਾਂ ਮੇਲੇ ਲਈ ਪ੍ਰਬੰਧਕ ਸ਼ਹਿਰ ਨੂੰ ਸਜਾਉਣ 'ਚ ਰੁੱਝੇ ਹੋਏ ਹਨ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਦੌਰੇ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਰੂਟ ਪਲਾਨ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ: ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ! Fitness ਵਜੋਂ ਸਨ ਮਸ਼ਹੂਰ, MP ਚੰਨੀ ਦੇ ਸਨ ਕਰੀਬੀ

PunjabKesari

ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਸ਼ਾਮ 4 ਵਜੇ ਆਦਮਪੁਰ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਡੀ. ਏ. ਵੀ. ਯੂਨੀਵਰਸਿਟੀ ਵਿਖੇ ਬਣਾਏ ਜਾ ਰਹੇ ਹੈਲੀਪੈਡ 'ਤੇ ਉਤਰਣਗੇ ਅਤੇ ਫਿਰ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣ ਲਈ ਜਾਣਗੇ। ਟ੍ਰੈਫਿਕ ਪੁਲਸ ਨੇ 31 ਜਨਵਰੀ ਨੂੰ ਸ਼ਹਿਰ 'ਚ ਭਾਰੀ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ 31 ਜਨਵਰੀ ਨੂੰ ਸਕੂਲ-ਕਾਲਜਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਹੈ। 31 ਜਨਵਰੀ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਟਰੈਫਿਕ ਡਾਇਵਰਟ ਰਹੇਗੀ ਅਤੇ ਕੁਝ ਰਸਤੇ ਪੂਰੀ ਤਰ੍ਹਾਂ ਬੰਦ ਰਹਿਣਗੇ। ਸ਼ਹਿਰ ਵਿੱਚ ਭਾਰੀ ਵਾਹਨਾਂ ਦੀ ਐਂਟਰੀ 'ਤੇ ਵੀ ਪਾਬੰਦੀ ਰਹੇਗੀ।  ਸ਼ੋਭਾ ਯਾਤਰਾ ਗੁਰਦੁਆਰਾ ਸਾਹਿਬ ਬੂਟਾ ਮੰਡੀ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਅਤੇ ਪਟੇਲ ਚੌਕ ਵਿੱਚੋਂ ਲੰਘੇਗੀ ਅਤੇ ਫਿਰ ਗੁਰਦੁਆਰਾ ਸਾਹਿਬ ਬੂਟਾ ਮੰਡੀ ਵਿਖੇ ਵਾਪਸ ਸਮਾਪਤ ਹੋਵੇਗੀ। ਟ੍ਰੈਫਿਕ ਪੁਲਸ ਨੇ ਜਨਤਾ ਦੀ ਸਹੂਲਤ ਲਈ ਰੂਟ ਡਾਇਵਰਸ਼ਨ ਯੋਜਨਾ ਜਾਰੀ ਕੀਤੀ ਹੈ। ਇਹ ਰੂਟ ਪਲਾਨ 31 ਜਨਵਰੀ ਨੂੰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹੇਗਾ। 31 ਜਨਵਰੀ ਤੋਂ 1 ਫਰਵਰੀ ਤੱਕ ਕੁਝ ਰੂਟ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ।

PunjabKesari

ਕਪੂਰਥਲਾ ਤੋਂ ਆਉਣ ਵਾਲੇ ਵਾਹਨ ਚਾਲਕ ਇਨ੍ਹਾਂ ਰਸਤਿਆਂ ਦੀ ਕਰਨ ਵਰਤੋਂ
ਕਪੂਰਥਲਾ ਤੋਂ ਆਉਣ ਵਾਲੇ ਵਾਹਨ ਵਰਕਸ਼ਾਪ ਚੌਕ, ਮਕਸੂਦਾਂ ਚੌਕ, ਭਗਤ ਸਿੰਘ ਕਾਲੋਨੀ, ਪਠਾਨਕੋਟ ਚੌਕ, ਚੌਗਿਟੀ ਚੌਕ, ਪੀ. ਏ. ਪੀ. ਚੌਕ ਅਤੇ ਬੀ. ਐੱਸ. ਐੱਫ਼. ਚੌਕ ਤੋਂ ਹੋ ਕੇ ਆ-ਜਾ ਸਕਣਗੇ।

ਇਨ੍ਹਾਂ ਰਸਤਿਆਂ 'ਤੇ ਰਹੇਗੀ ਜ਼ਿਆਦਾ ਭੀੜ
ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਸ਼੍ਰੀ ਗੁਰੂ ਰਵਿਦਾਸ ਚੌਕ, ਤਿਲਕ ਨਗਰ ਰੋਡ, ਬਾਟਾ ਪਿੰਡ ਮੋੜ, ਮੈਨਬੋਨ ਚੌਕ, ਜੱਗੂ ਚੌਕ, ਮਾਤਾ ਰਾਣੀ ਚੌਕ, ਬਬਰਿਕ ਚੌਕ, ਡਾ. ਅੰਬੇਡਕਰ ਭਵਨ ਮੋੜ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਸਮਰਾਲਾ ਚੌਕ 'ਤੇ 31 ਜਨਵਰੀ ਤੋਂ 1 ਫਰਵਰੀ ਤੱਕ ਆਵਾਜਾਈ ਬੰਦ ਰਹੇਗੀ।

ਇਹ ਵੀ ਪੜ੍ਹੋ: ਡੇਰਾ ਸੱਚਖੰਡ ਬੱਲਾਂ ਦਾ PM ਮੋਦੀ ਦੀ ਫੇਰੀ ਤੋਂ ਪਹਿਲਾਂ ਆ ਗਿਆ ਵੱਡਾ ਬਿਆਨ 

ਨਕੋਦਰ-ਸ਼ਾਹਕੋਟ ਜਾਣ ਵਾਲੇ ਵਹਾਨ ਚਾਲਕ ਇਨ੍ਹਾਂ ਰਸਤਿਆਂ ਦੀ ਕਰਨ ਵਰਤੋਂ
ਜਲੰਧਰ ਤੋਂ ਨਕੋਦਰ ਅਤੇ ਸ਼ਾਹਕੋਟ ਜਾਣ ਵਾਲੇ ਵਾਹਨਾਂ ਨੂੰ ਸਤਲੁਜ ਚੌਕ, ਸਮਰਾ ਚੌਕ, ਕੁਲ ਰੋਡ, ਅਰਬਨ ਅਸਟੇਟ ਫੇਜ਼ 2, ਸਿਟੀ ਇੰਸਟੀਚਿਊਟ, ਪਿੰਡ ਪ੍ਰਤਾਪਪੁਰਾ ਰਾਹੀਂ ਨਕੋਦਰ ਰੋਡ ਦੀ ਵਰਤੋਂ ਕਰਨੀ ਚਾਹੀਦੀ ਹੈ। ਵਡਾਲਾ ਚੌਕ ਤੋਂ ਸ਼੍ਰੀ ਗੁਰੂ ਰਵਿਦਾਸ ਚੌਕ ਅਤੇ ਨਕੋਦਰ ਚੌਕ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਰਹੇਗੀ।

ਇਹ ਵੀ ਪੜ੍ਹੋ: ਮੌਤ ਵੱਲ ਖ਼ੁਦ ਤੁਰੇ ਜਾਂਦੇ ਬਾਡੀ ਬਿਲਡਰ ਵਰਿੰਦਰ ਘੁੰਮਣ! ਆਖਰੀ ਵੀਡੀਓ ਆਈ ਸਾਹਮਣੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News