ਟੈਕਸੀ ਚਾਲਕ ਨੇ ਡਿੱਗਿਆ ਪਰਸ ਸਵਾਰੀ ਦੇ ਘਰ ਜਾ ਕੇ ਕੀਤਾ ਵਾਪਸ

Saturday, Jan 13, 2018 - 02:50 AM (IST)

ਬਾਘਾਪੁਰਾਣਾ, (ਚਟਾਨੀ)- ਨੈਸ਼ਨਲ ਟੈਕਸੀ ਸਟੈਂਡ ਦੇ ਟੈਕਸੀ ਚਾਲਕ ਨੂਰ ਮੁਹੰਮਦ ਨਿੱਕਾ ਨੂੰ ਆਪਣੀ ਟੈਕਸੀ 'ਚ ਬੈਠੀ ਐੱਨ. ਆਰ. ਆਈ. ਸਵਾਰੀ ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਾਘਾਪੁਰਾਣਾ ਦਾ ਡਿੱਗਿਆ ਹੋਇਆ ਪਰਸ ਮਿਲਿਆ। ਜਿਵੇਂ ਹੀ ਉਸ ਨੂੰ ਸੀਟ ਦੇ ਹੇਠਲੇ ਪਾਸੇ ਪਿਆ ਪਰਸ ਮਿਲਿਆ ਤਿਵੇਂ ਹੀ ਉਸ ਨੂੰ ਗੁਰਦੀਪ ਸਿੰਘ ਦਾ ਪਰਸ ਗੁੰਮ ਹੋਣ ਦਾ ਫੋਨ ਆਇਆ। 
ਪਰਸ ਦੀ ਪਛਾਣ ਨੂੰ ਤਸਦੀਕ ਕਰ ਕੇ ਨੂਰ ਮੁਹੰਮਦ ਨੇ ਗੁਰਦੀਪ ਸਿੰਘ ਦੇ ਘਰ ਜਾ ਕੇ ਪਰਸ ਵਾਪਸ ਕੀਤਾ, ਜਿਸ 'ਚ 500 ਅਮਰੀਕਨ ਡਾਲਰ ਅਤੇ 500 ਰੁਪਏ ਭਾਰਤੀ ਕਰੰਸੀ ਤੋਂ ਇਲਾਵਾ ਹੋਰ ਜ਼ਰੂਰੀ ਦਸਤਾਵੇਜ਼ ਸਨ। ਗੁਰਦੀਪ ਸਿੰਘ ਨੇ ਡਰਾਈਵਰ ਦੀ ਈਮਾਨਦਾਰੀ 'ਤੇ ਨਾ ਸਿਰਫ ਉਸ ਦਾ ਧੰਨਵਾਦ ਕੀਤਾ ਸਗੋਂ 500 ਰੁਪਏ ਦਾ ਨਕਦ ਇਨਾਮ ਦੇ ਕੇ ਉਸ ਦੀ ਪਿੱਠ ਥਾਪੜੀ।


Related News