ਕਲਯੁਗੀ ਪੁੱਤ ਨੇ ਦੋਸਤ ਨਾਲ ਮਿਲ ਕੇ ਕੀਤਾ ਪਿਤਾ ਦਾ ਕਤਲ, ਕਾਰਨ ਜਾਣ ਰਹਿ ਜਾਵੋਗੇ ਹੈਰਾਨ

Sunday, Feb 19, 2023 - 07:14 PM (IST)

ਕਲਯੁਗੀ ਪੁੱਤ ਨੇ ਦੋਸਤ ਨਾਲ ਮਿਲ ਕੇ ਕੀਤਾ ਪਿਤਾ ਦਾ ਕਤਲ, ਕਾਰਨ ਜਾਣ ਰਹਿ ਜਾਵੋਗੇ ਹੈਰਾਨ

ਲੁਧਿਆਣਾ (ਤਰੁਣ) : ਜ਼ਰ-ਜੋਰੂ ਤੇ ਜ਼ਮੀਨ ਦੀ ਖ਼ਾਤਰ ਕਲਯੁਗੀ ਪੁੱਤਰ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਕਾਰ ਵਿੱਚ ਪਾ ਕੇ 50 ਕਿਲੋਮੀਟਰ ਦੂਰ ਫ਼ਤਹਿਗੜ੍ਹ ਸਾਹਿਬ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਮੁਕੰਦਪੁਰ ਥਾਣਾ ਡੇਹਲੋਂ ਵਜੋਂ ਹੋਈ ਹੈ। ਮੁਲਜ਼ਮਾਂ ਨੇ 10 ਫਰਵਰੀ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 13 ਫਰਵਰੀ ਨੂੰ ਥਾਣਾ ਡੇਹਲੋਂ ਦੀ ਪੁਲਸ ਨੂੰ ਪਰਮਜੀਤ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਬਰਾਮਦ ਕਰ ਕੇ ਦੋਸ਼ੀ ਜੋਬਨਜੀਤ (24) ਅਤੇ ਆਕਾਸ਼ (21) ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪਰੇਸ਼ਾਨੀ ਦੇ ਚੱਲਦਿਆਂ 50 ਸਾਲਾ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਥਾਣਾ ਇੰਚਾਰਜ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਰਮਜੀਤ ਸਿੰਘ ਕਈ ਦਿਨਾਂ ਤੋਂ ਲਾਪਤਾ ਹੈ। ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੋਬਨਜੀਤ ਅਤੇ ਉਸਦੇ ਦੋਸਤ ਆਕਾਸ਼ ਨੇ ਮਿਲ ਕੇ ਪਰਮਜੀਤ ਸਿੰਘ ਦਾ ਕਤਲ ਕੀਤਾ ਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਹੀ ਜੋਬਨਜੀਤ 'ਤੇ ਸ਼ੱਕ ਜਤਾਇਆ ਜਾ ਰਿਹਾ ਸੀ। ਹਿਰਾਸਤ ਵਿੱਚ ਲੈ ਕੇ ਕੁਝ ਸਖ਼ਤੀ ਕਰਨ ਤੋਂ ਬਾਅਦ ਜੋਬਨਜੀਤ ਨੇ ਆਪਣਾ ਜੁਰਮ ਕਬੂਲ ਕਰ ਲਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋਬਨਜੀਤ ਨੂੰ ਲਹਿਰਾ ਨੇੜਲੇ ਪਿੰਡ ਦੀ ਇੱਕ ਲੜਕੀ ਨਾਲ ਪਿਆਰ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਜਿਸ ਨਾਲ ਉਸ ਦੀ ਮੰਗਣੀ ਹੋਈ ਸੀ। ਪਰ ਕੁਝ ਕਾਰਨਾਂ ਕਰਕੇ ਇਹ ਮੰਗਣੀ ਟੁੱਟ ਗਈ। ਜੋਬਨਜੀਤ ਨੇ ਮੰਗਣੀ ਟੁੱਟਣ ਦਾ ਕਾਰਨ ਆਪਣੇ ਪਿਤਾ ਪਰਮਜੀਤ ਸਿੰਘ ਨੂੰ ਸਮਝਿਆ।

ਇਹ ਵੀ ਪੜ੍ਹੋ : ਭਾਰੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਸਣੇ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ

ਪਰਮਜੀਤ ਉਕਤ ਲੜਕੀ ਨਾਲ ਜੋਬਨਜੀਤ ਦਾ ਵਿਆਹ ਨਹੀਂ ਹੋਣ ਦੇ ਰਿਹਾ ਸੀ। ਇਸ ਤੋਂ ਇਲਾਵਾ ਪਰਮਜੀਤ ਸਿੰਘ ਦੇ ਬੈਂਕ ਖਾਤੇ ਵਿੱਚ ਲੱਖਾਂ ਰੁਪਏ ਸਨ। ਪਰਮਜੀਤ ਨੇ ਆਪਣੇ ਪੁੱਤਰ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ, ਜਿਸ ਕਾਰਨ ਜੋਬਨਜੀਤ ਸਿੰਘ ਆਪਣੇ ਪਿਤਾ ਪਰਮਜੀਤ ਸਿੰਘ ਨਾਲ ਨਫ਼ਰਤ ਕਰਨ ਲੱਗਾ। ਜ਼ਰ-ਜੋਰੂ ਤੇ ਜ਼ਮੀਨ ਦੀ ਖ਼ਾਤਰ ਜੋਬਨਜੀਤ ਨੇ ਆਪਣੇ ਦੋਸਤ ਆਕਾਸ਼ ਨਾਲ ਮਿਲ ਕੇ ਪਰਮਜੀਤ ਦਾ ਕਤਲ ਕਰ ਦਿੱਤਾ ਹੈ। ਕਤਲ ਦੀ ਯੋਜਨਾ ਜੋਬਨਜੀਤ ਅਤੇ ਆਕਾਸ਼ ਨੇ ਮਿਲ ਕੇ ਰਚੀ ਸੀ। ਆਕਾਸ਼ ਕਈ ਸਾਲਾਂ ਤੋਂ ਜੋਬਨਜੀਤ ਦਾ ਦੋਸਤ ਸੀ ਤੇ ਦੋਸਤੀ ਖ਼ਾਤਰ ਉਹ ਜੋਬਨਜੀਤ ਨਾਲ ਇਸ ਕਤਲ ਵਿੱਚ ਸ਼ਾਮਲ ਹੋ ਗਿਆ ਹੈ। ਪੁਲਸ ਨੇ ਮ੍ਰਿਤਕ ਪਰਮਜੀਤ ਸਿੰਘ (55) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਜੋਬਨਜੀਤ ਅਤੇ ਆਕਾਸ਼ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਲਾਸ਼ ਨੂੰ ਨਹਿਰ 'ਚ ਸੁੱਟਣ ਦੀ ਯੋਜਨਾ ਬਣਾਈ

ਇੰਚਾਰਜ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਡੇਹਲੋਂ ਇਲਾਕੇ ਵਿੱਚ ਇੱਕ ਕਤਲ ਹੋਇਆ ਸੀ। ਉਸ ਸਮੇਂ ਮੁਲਜ਼ਮਾਂ ਨੇ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ, ਜਿਸ ਕਾਰਨ ਲਾਸ਼ ਬਰਾਮਦ ਨਹੀਂ ਹੋ ਸਕੀ। ਜੋਬਨਜੀਤ ਨੂੰ ਇਸ ਬਾਰੇ ਪਤਾ ਸੀ। ਇਸੇ ਲਈ ਉਸ ਨੇ ਪਰਮਜੀਤ ਦਾ ਕਤਲ ਕਰਕੇ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟਣ ਦੀ ਯੋਜਨਾ ਬਣਾਈ ਸੀ ਤਾਂ ਜੋ ਪਰਮਜੀਤ ਦੀ ਲਾਸ਼ ਪੁਲਸ ਦੇ ਹੱਥ ਨਾ ਲੱਗੇ ਅਤੇ ਉਹ ਕਦੇ ਵੀ ਫੜੇ ਨਾ ਜਾਣ।

ਇਹ ਵੀ ਪੜ੍ਹੋ : ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਅੜਿੱਕੇ

ਪਤੀਲੇ ਨਾਲ ਕੀਤੇ ਕਈ ਵਾਰ

ਜੋਬਨਜੀਤ ਨੇ 10 ਫਰਵਰੀ ਨੂੰ ਆਪਣੇ ਦੋਸਤ ਆਕਾਸ਼ ਨੂੰ ਫੋਨ ਕੀਤਾ। ਰਾਤ ਕਰੀਬ 9 ਵਜੇ ਜੋਬਨ ਅਤੇ ਆਕਾਸ਼ ਘਰ ਵਿੱਚ ਦਾਖ਼ਲ ਹੋਏ। ਸ਼ੁਰੂ ਵਿੱਚ ਆਕਾਸ਼ ਨੇ ਪਰਮਜੀਤ ਨੂੰ ਗੱਲਾਂ ਵਿੱਚ ਉਲਝਾ ਲਿਆ। ਮੌਕਾ ਦੇਖ ਕੇ ਜੋਬਨਜੀਤ ਨੇ ਆਪਣੇ ਪਿਤਾ ਦਾ ਗਲ਼ਾ ਫੜ ਲਿਆ ਅਤੇ ਆਕਾਸ਼ ਨੇ ਪਰਮਜੀਤ ਦੇ ਪੈਰ ਫੜ ਲਏ। ਜੋਬਨਜੀਤ ਨੇ ਉਥੇ ਪਏ ਪਤੀਲੇ ਨਾਲ ਆਪਣੇ ਪਿਤਾ ਦੇ ਸਿਰ 'ਤੇ ਜ਼ੋਰਦਾਰ ਵਾਰ ਕੀਤਾ। ਕਈ ਹਮਲਿਆਂ ਤੋਂ ਬਾਅਦ ਪਰਮਜੀਤ ਦੀ ਮੌਤ ਹੋ ਗਈ।

ਮੰਗੇਤਰ ਦੀ ਲਈ ਕਾਰ
ਥਾਣਾ ਇੰਚਾਰਜ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਜਿਸ ਲੜਕੀ ਨਾਲ ਜੋਬਨਜੀਤ ਦੀ ਮੰਗਣੀ ਟੁੱਟ ਗਈ ਸੀ ਰਾਤ ਕਰੀਬ 11 ਵਜੇ ਜੋਬਨਜੀਤ ਨੇ ਉਸ ਦੇ ਭਰਾ ਨੂੰ ਫੋਨ ਕਰਕੇ ਗੱਡੀ ਦੀ ਮੰਗ ਕੀਤੀ। ਭਰਾ ਪਿੰਡ ਤੋਂ ਬਾਹਰ ਸੀ ਤਾਂ ਉਸਨੇ ਭੈਣ ਨੂੰ ਕਾਰ ਦੇਣ ਲਈ ਕਿਹਾ। ਜਿਸ ਤੋਂ ਬਾਅਦ ਜੋਬਨਜੀਤ ਆਪਣੀ ਮੰਗੇਤਰ ਤੋਂ ਕਾਰ ਲੈ ਕੇ ਪਿੰਡ ਪਹੁੰਚਿਆ ਅਤੇ ਪਿਤਾ ਦੀ ਲਾਸ਼ ਨੂੰ ਕਾਰ ਦੀ ਡਿੱਗੀ ਵਿੱਚ ਪਾ ਕੇ ਭਾਖੜਾ ਨਹਿਰ ਵਿੱਚ ਲਾਸ਼ ਸੁੱਟਣ ਲਈ ਚਲਾ ਗਿਆ। ਪੁਲਸ ਅਨੁਸਾਰ ਪਰਮਜੀਤ ਦੀ ਲਾਸ਼ 11 ਫਰਵਰੀ ਨੂੰ ਤੜਕੇ 3.30 ਵਜੇ ਦੇ ਕਰੀਬ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ : ਸੁਖਬੀਰ ਬਾਦਲ

ਅੰਬਾਲਾ ਤੋਂ ਮਿਲੀ ਲਾਸ਼

ਪਰਮਜੀਤ ਸਿੰਘ ਦੀ ਲਾਸ਼ ਰਾਤ ਦੇ ਹਨੇਰੇ ਵਿੱਚ ਫ਼ਤਹਿਗੜ੍ਹ ਸਾਹਿਬ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਗਈ। ਪੁਲਸ ਨੇ ਫ਼ਤਹਿਗੜ੍ਹ ਸਾਹਿਬ ਤੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ 7 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪੁਲਸ ਨੂੰ ਪਰਮਜੀਤ ਦੀ ਲਾਸ਼ 70 ਕਿਲੋਮੀਟਰ ਦੂਰ ਅੰਬਾਲਾ ਨੇੜੇ ਇੱਕ ਨਹਿਰ 'ਚੋਂ ਸੜੀ ਹਾਲਤ 'ਚ ਮਿਲੀ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਬੰਬੀਹਾ ਗਰੁੱਪ ਦੇ 3 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਪਿਤਾ ਨੇ ਕਈ ਵਾਰ ਬੇਟੇ ਖ਼ਿਲਾਫ਼ ਪੁਲਸ ਨੂੰ ਦਿੱਤੀ ਸੀ ਸ਼ਿਕਾਇਤ
ਥਾਣਾ ਇੰਚਾਰਜ ਪਰਮਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਅਤੇ ਜੋਬਨਜੀਤ ਦੀ ਆਪਸ 'ਚ ਬਣਦੀ ਨਹੀਂ ਸੀ। ਪਰਮਜੀਤ ਨੇ ਆਪਣੇ ਲੜਕੇ ਬਾਰੇ ਕਈ ਵਾਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ, ਪਰ ਪੰਚਾਇਤੀ ਰਾਜੀਨਾਮੇ ਤੋਂ ਬਾਅਦ ਦੋਵਾਂ ਵਿੱਚ ਸੁਲ੍ਹਾ ਹੋ ਜਾਂਦੀ ਸੀ। ਜੋਬਨਜੀਤ ਕਈ ਵਾਰ ਘਰੇਲੂ ਸਾਮਾਨ ਵੇਚ ਚੁੱਕਾ ਹੈ। ਜੋਬਨਜੀਤ ਨੇ ਘਰ ਵਿੱਚ ਖੜ੍ਹਾ ਮੋਟਰਸਾਈਕਲ ਵੀ ਵੇਚ ਦਿੱਤਾ ਸੀ।

ਮੰਗੇਤਰ ਦੀ ਸ਼ਮੂਲੀਅਤ ਨਹੀਂ ਆਈ ਸਾਹਮਣੇ 

ਮੰਗਣੀ ਟੁੱਟਣ ਤੋਂ ਬਾਅਦ ਵੀ ਜੋਬਨਜੀਤ ਆਪਣੀ ਮੰਗੇਤਰ ਨਾਲ ਪਿਆਰ ਕਰਦਾ ਸੀ। ਉਹ ਉਸ ਨੂੰ ਹਰ ਕੀਮਤ 'ਤੇ ਪਾਉਣਾ ਚਾਹੁੰਦਾ ਸੀ। ਇਸ ਬਾਰੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ। ਜੋਬਨਜੀਤ ਅਤੇ ਐਕਸ ਮੰਗੇਤਰ ਦੇ ਪਰਿਵਾਰ ਵਿੱਚ ਗੱਲਬਾਤ ਹੋਈ ਪਰ ਮੌਜੂਦਾ ਪੁਲਸ ਜਾਂਚ ਵਿੱਚ ਸਾਬਕਾ ਮੰਗੇਤਰ ਅਤੇ ਉਸਦੇ ਭਰਾ ਦੇ ਕਤਲ ਵਿੱਚ ਸ਼ਾਮਲ ਹੋਣ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ।


author

Mandeep Singh

Content Editor

Related News