ਨਵਾਂਸ਼ਹਿਰ ''ਚ ਇਨਸਾਨੀਅਤ ਸ਼ਰਮਸਾਰ, ਲੁਟੇਰਿਆਂ ਨੇ ਖੂਹ ''ਚ ਸੁੱਟੀ ਬਜ਼ੁਰਗ ਔਰਤ, 5 ਘੰਟੇ ਰਹੀ ਤੜਫ਼ਦੀ

07/01/2023 5:15:15 PM

ਔੜ (ਛਿੰਜੀ ਲੜੋਆ)- ਨਵਾਂਸ਼ਹਿਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਉੜਾਪੜ ਵਿਖੇ ਲੁਟੇਰਿਆਂ ਨੇ ਅਜੀਬ ਢੰਗ ਨਾਲ ਇਕ ਬਜ਼ੁਰਗ ਔਰਤ ਨੂੰ ਲੁੱਟਣ ਦੀ ਨੀਅਤ ਨਾਲ ਖੂਹ ਵਿੱਚ ਸੁੱਟ ਦਿੱਤਾ। ਰਾਹਤ ਭਰੀ ਖ਼ਬਰ ਇਹ ਹੈ ਕਿ ਖੂਹ ਵਿੱਚ ਸੁੱਟੀ ਗਈ ਬਜ਼ੁਰਗ ਔਰਤ ਜ਼ਖ਼ਮੀ ਤਾਂ ਹੋ ਗਈ ਪਰ ਜ਼ਿਊਂਦਾ ਬਚ ਗਈ।

ਜਾਣਕਾਰੀ ਦਿੰਦੇ ਔਰਤ ਦੇ ਪਤੀ ਕਰਨੈਲ ਸਿੰਘ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਮਨਜੀਤ ਕੌਰ (67) ਸਵੇਰੇ 6 ਵਜੇ ਦੇ ਕਰੀਬ ਆਪਣੇ ਪਿੰਡ ਨੇੜੇ ਹੀ ਖੇਤਾਂ ਵਿਚੋਂ ਸਬਜ਼ੀ ਤੋੜਨ ਲਈ ਗਈ ਸੀ। ਜਦੋਂ ਉਹ ਦੋ-ਤਿੰਨ ਘੰਟੇ ਵਾਪਸ ਨਹੀਂ ਆਈ ਤਾਂ ਸਾਰੇ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਖੇਤਾਂ ਵਿਚੋਂ ਤਾਂ ਕੀ ਪੂਰੇ ਇਲਾਕੇ ਵਿੱਚ ਵੀ ਕਿੱਧਰੇ ਨਹੀਂ ਮਿਲੀ। ਜਦੋਂ ਸ਼ੱਕ ਦੇ ਆਧਾਰ 'ਤੇ ਉਕਤ ਖੂਹ ਵਿੱਚ ਝਾਤ ਮਾਰੀ ਤਾਂ ਕੀਤਾ ਖੂਹ ਵਿੱਚ ਬਜ਼ੁਰਗ ਔਰਤ ਜ਼ਖ਼ਮੀ ਹਾਲਤ ਵਿੱਚ ਤੜਫ਼ ਰਹੀ ਸੀ, ਜਿਸ ਨੂੰ 11 ਵਜੇ ਦੇ ਕਰੀਬ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਉਸ ਦਾ ਦੁਆ-ਦਾਰੂ ਕੀਤਾ ਗਿਆ। 

ਇਹ ਵੀ ਪੜ੍ਹੋ-ਐਕਸ਼ਨ ਮੋਡ 'ਚ ਜਲੰਧਰ ਟ੍ਰੈਫਿਕ ਪੁਲਸ, ਹਾਈ ਸਕਿਓਰਿਟੀ ਨੰਬਰ ਪਲੇਟਾਂ ਨਾ ਲਗਾਉਣ ਵਾਲਿਆਂ 'ਤੇ ਕੱਸਿਆ ਸ਼ਿਕੰਜਾ

ਇਸ ਘਟਨਾ ਵਿੱਚ ਜ਼ਖ਼ਮੀ ਹੋਈ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਖੇਤਾਂ ਵਿਚ ਸਬਜੀ ਤੋੜਨ ਜਾ ਰਹੀ ਸੀ ਤਾਂ ਉਸ ਦੇ ਕੋਲ ਦੋ ਨੌਜਵਾਨ ਆਏ ਜੋ ਉਸ ਨਾਲ ਲੁੱਟ ਦੀ ਨੀਅਤ ਨਾਲ ਹੱਥੋਪਾਈ ਹੋਣ ਲੱਗੇ ਅਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਚੁੰਨੀ ਮੂੰਹ ਤੁੰਨ ਦਿੱਤੀ ਅਤੇ ਖਿੱਚ ਕੇ ਦੋ-ਤਿੰਨ ਖੇਤਾਂ ਦੀ ਦੂਰੀ 'ਤੇ ਬੇ-ਅਬਾਦ ਪਏ ਖੂਹ ਵਿੱਚ ਸੁੱਟ ਦਿੱਤਾ ਅਤੇ ਮੈਨੂੰ ਮੇਰੇ ਪਰਿਵਾਰਕ ਮੈਂਬਰਾਂ ਨੇ ਬਾਹਰ ਕੱਢਿਆ। ਦੂਜੇ ਪਾਸੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਕਿਤੇ ਇਹ ਨਾਂ ਸਮਝ ਲਿਆ ਹੋਵੇ ਕਿ ਔਰਤ ਨੇ ਸਾਨੂੰ ਪਛਾਣ ਲਿਆ ਹੈ, ਜਿਸ ਕਰਕੇ ਉਹ ਔਰਤ ਨੂੰ ਮਾਰਨ ਦੇ ਮੰਤਵ ਨਾਲ ਹੀ ਖੂਹ ਵਿੱਚ ਸੁੱਟ ਗਏ ਹੋਣ ਪਰ ਪੀੜਤਾ ਨੇ ਲੁਟੇਰਿਆਂ ਨੂੰ ਪਛਾਣਨ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News