ਇਨਸਾਨੀਅਤ ਸ਼ਰਮਸਾਰ, ਮਾਂ ਨੇ ਸੜਕ ''ਤੇ ਸੁੱਟਿਆ ਬੱਚੀ ਦਾ ਭਰੂਣ, ਨੋਚਦੇ ਰਹੇ ਕੁੱਤੇ
Tuesday, May 07, 2024 - 06:43 PM (IST)
ਅਬੋਹਰ (ਸੁਨੀਲ) : ਸਥਾਨਕ ਸਿਵਲ ਹਸਪਤਾਲ ਦੇ ਮੇਨ ਗੇਟ ਅਤੇ ਜੈਨ ਹਸਪਤਾਲ ਦੇ ਬਾਹਰ ਅੱਜ ਸਵੇਰੇ ਇੱਕ ਬੱਚੀ ਦਾ ਭਰੂਣ ਬਰਾਮਦ ਹੋਣ ਤੇ ਲੋਕਾਂ ਵਿਚ ਸਨਸਨੀ ਫੈਲ ਗਈ। ਇਸ ਭਰੂਣ ਨੂੰ ਪਹਿਲਾਂ ਹੀ ਕੁਝ ਕੁੱਤਿਆਂ ਨੇ ਖਾ ਲਿਆ ਸੀ, ਜਿਸ ਦਾ ਖੁਲਾਸਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਹੋਇਆ ਹੈ। ਸੂਚਨਾ ਮਿਲਣ ’ਤੇ ਸਿਟੀ ਥਾਣਾ ਨੰਬਰ 1 ਦੀ ਪੁਲਸ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਆਪਣੀ ਟੀਮ ਨਾਲ ਪਹੁੰਚੇ ਅਤੇ ਇਸ ਘਟਨਾ ’ਤੇ ਗੁੱਸਾ ਜ਼ਾਹਰ ਕੀਤਾ ਅਤੇ ਕੰਨਿਆ ਭਰੂਣ ਨੂੰ ਸੁੱਟਣ ਵਾਲਿਆਂ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਸ ਨੇ ਭਰੂਣ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਮੋਬਾਇਲ ਟੁੱਟਣ 'ਤੇ 10 ਸਾਲਾ ਬੱਚੇ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ
ਜਾਣਕਾਰੀ ਅਨੁਸਾਰ ਹਸਪਤਾਲ ਦੇ ਬਾਹਰ ਬਣੇ ਮੈਡੀਕਲ ਵਾਲਿਆਂ ਨੇ ਇੱਕ ਬੱਚੀ ਦਾ ਭਰੂਣ ਪਿਆ ਦੇਖਿਆ, ਜਿਸ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ। ਉਨ੍ਹਾਂ ਨੇ ਭਰੂਣ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ’ਤੇ ਸਹਾਇਕ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਆਲੇ-ਦੁਆਲੇ ਦੀ ਪੁੱਛਗਿੱਛ ਕੀਤੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ਭਰੂਣ ਨੂੰ ਕੁੱਤਿਆਂ ਨੇ ਕਿਧਰੇ ਚੁੱਕ ਕੇ ਇੱਥੇ ਲਿਆਂਦਾ ਸੀ।
ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਚੁੱਪ-ਚੁਪੀਤੇ ਸਸਕਾਰ ਕਰ ਰਹੀ ਸੀ ਪਤਨੀ, ਪੁਲਸ ਨੇ ਸਸਕਾਰ ਰੋਕ ਕਬਜ਼ੇ 'ਚ ਲਈ ਲਾਸ਼
ਰਾਜੂ ਚਰਾਇਆ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਵੀ ਔਰਤ ਜਾਂ ਨਰਸ ਨੇ ਜਣੇਪੇ ਤੋਂ ਬਾਅਦ ਇਸ ਮਾਸੂਮ ਬੱਚੀ ਦੇ ਭਰੂਣ ਨੂੰ ਸੜਕ ’ਤੇ ਸੁੱਟ ਦਿੱਤਾ ਹੈ, ਉਸ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਖ਼ਿਲਾਫ਼ ਬੱਚੀ ਦੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਇਹ ਪੂਰੀ ਤਰ੍ਹਾਂ ਵਿਕਸਤ ਭਰੂਣ ਸੀ। ਉਨ੍ਹਾਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਹਸਪਤਾਲ ਵਿੱਚ ਪੰਘੂੜਾ ਵੀ ਲਾਇਆ ਸੀ ਪਰ ਲੋਕ ਫਿਰ ਨਵਜੰਮੇ ਬੱਚਿਆਂ ਨੂੰ ਸੜਕਾਂ ’ਤੇ ਮਰਨ ਲਈ ਛੱਡ ਦਿੰਦੇ ਹਨ। ਜੋ ਕਿ ਸਰਾਸਰ ਗਲਤ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਬੇਹੱਦ ਅਹਿਮ ਖ਼ਬਰ, ਚੰਡੀਗੜ੍ਹ ਪੀ. ਜੀ. ਆਈ. ਤੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਰਾਜੂ ਚਰਾਇਆ ਨੇ ਕਿਹਾ ਕਿ ਜਦੋਂ ਵੀ ਪੁਲਸ ਕਿਸੇ ਅਣਪਛਾਤੀ ਔਰਤ ਖਿਲਾਫ ਮਾਮਲਾ ਦਰਜ ਕਰ ਲੈਂਦੀ ਹੈ ਤਾਂ ਪੁਲਸ ਚਾਹੇ ਤਾਂ ਪਤਾ ਲਗਾ ਸਕਦੀ ਹੈ ਕਿ ਬੱਚੇ ਦੀ ਡਿਲੀਵਰੀ ਕਿੱਥੇ ਹੋਈ ਅਤੇ ਕਿਸ ਨੇ ਸੁੱਟਿਆ ਕਿਉਂਕਿ ਹਸਪਤਾਲ ਦੀਆਂ ਆਸ਼ਾ ਵਰਕਰਾਂ ਅਤੇ ਏ.ਐੱਨ.ਐੱਮ ਕੋਲ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਸਾਰੀਆਂ ਗਰਭਵਤੀ ਔਰਤਾਂ ਦੀ ਰਿਪੋਰਟ ਹੁੰਦੀ ਹੈ। ਪੁਲਸ ਨੂੰ ਉਨ੍ਹਾਂ ਰਾਹੀਂ ਇਸ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਨੈਸ਼ਨਲ ਹਾਕੀ ਖਿਡਾਰਣ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8