ਢਿੱਲਵਾਂ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰਨ ਮਗਰੋਂ ਲਾਸ਼ ਖ਼ੁਰਦ-ਬੁਰਦ ਕਰਕੇ ਬਿਆਸ ਦਰਿਆ ਨੇੜੇ ਸੁੱਟੀ
Wednesday, May 15, 2024 - 04:27 PM (IST)
ਢਿੱਲਵਾਂ (ਜਗਜੀਤ)-ਥਾਣਾ ਢਿੱਲਵਾਂ ਦੀ ਪੁਲਸ ਨੇ ਇਕ ਔਰਤ ਦਾ ਕਤਲ ਕਰਨ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ ਵਿਚ ਇਕ ਔਰਤ ਸਮੇਤ ਤਿੰਨ ’ਤੇ ਕੇਸ ਦਰਜ ਕੀਤਾ ਹੈ। ਸੁਰਿੰਦਰ ਪਾਲ ਸਿੰਘ ਧੋਗੜੀ ਡੀ. ਐੱਸ. ਪੀ. ਭੁਲੱਥ ਅਤੇ ਇੰਸਪੈਕਟਰ ਸੁਖਬੀਰ ਸਿੰਘ ਥਾਣਾ ਮੁਖੀ ਢਿੱਲਵਾਂ ਨੇ ਦੱਸਿਆ ਕਿ ਜਸਬੀਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਰਸੂਲਪੁਰ ਕਲਾਂ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਕੇਸ ਰਜਿਸਟਰਡ ਕਰਵਾਇਆ ਹੈ ਕਿ ਉਹ ਰੰਗ ਰੋਗਨ ਦਾ ਕੰਮਕਾਰ ਕਰਦਾ ਹਾਂ।
ਉਸ ਦਾ ਵਿਆਹ ਕਰੀਬ 5 ਸਾਲ ਪਹਿਲਾਂ ਜੋਤੀ ਪੁੱਤਰੀ ਮੇਜਰ ਸਿੰਘ ਵਾਸੀ ਕੋਟ ਖਾਲਸਾ ਥਾਣਾ ਕੋਟ ਖਾਲਸਾ ਜ਼ਿਲ੍ਹ ਅੰਮ੍ਰਿਤਸਰ ਨਾਲ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ ਅਤੇ ਉਸ ਦਾ ਇਕ ਬੇਟਾ ਗੁਰਬੰਸ਼ ਸਿੰਘ ਹੈ, ਜਿਸ ਦੀ ਉਮਰ ਕਰੀਬ 3 ਸਾਲ ਹੈ। ਉਸ ਦੀ ਪਤਨੀ ਜੋਤੀ ਜ਼ਿਆਦਾਤਰ ਆਪਣੇ ਪੇਕੇ ਪਿੰਡ ਹੀ ਰਹਿੰਦੀ ਸੀ ਅਤੇ ਬੀਤੀ 9 ਮਈ ਨੂੰ ਜੋਤੀ ਆਪਣੀ ਭੈਣ ਸੋਨੀਆ ਨਾਲ ਉਸ ਦੇ ਪਿੰਡ ਰਸੂਲਪੁਰ ਆਈ ਅਤੇ ਕੁਝ ਘੰਟੇ ਇਥੇ ਰਹੀਆਂ ਤੇ ਘਰ ਦੀ ਸਫਾਈ ਵਗੈਰਾ ਕਰਕੇ ਕਰੀਬ 5.30 ਸ਼ਾਮ ਵਜੇ ਦੋਵੇਂ ਆਪਣੇ ਪੇਕੇ ਪਿੰਡ ਕੋਟ ਖਾਲਸਾ ਚੱਲੀਆਂ ਗਈਆਂ।
ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ
12 ਮਈ ਨੂੰ ਉਸ ਨੇ ਆਪਣੇ ਫੋਨ ਤੋਂ ਆਪਣੀ ਘਰਵਾਲੀ ਦੇ ਮੋਬਾਇਲ ਨੰਬਰ ’ਤੇ ਫੋਨ ਕੀਤਾ ਅਤੇ ਉਸ ਨੇ ਪੁੱਛਿਆ ਕਿ ਜੋਤੀ ਤੂੰ ਕਿਥੇ ਤਾਂ ਜੋਤੀ ਨੇ ਕਿਹਾ ਕਿ ਮੈਂ ਪਠਾਨਕੋਟ ਹਾਂ ਅਤੇ ਕਿਹਾ ਕਿ ਜੇਕਰ ਮੈਂ ਟਾਈਮ ਨਾਲ ਆ ਗਈ ਤਾਂ ਘਰ ਆ ਜਾਵਾਂਗੀ ਨਹੀਂ ਤਾਂ ਮੈਂ ਮੰਗਲਵਾਰ ਘਰ ਆਵਾਂਗੀ ਪਰ ਉਸ ਦੀ ਘਰਵਾਲੀ ਜੋਤੀ ਘਰ ਵਾਪਸ ਨਹੀਂ ਆਈ। ਉਸ ਦੀ ਘਰਵਾਲੀ ਜੋਤੀ ਦੇ ਕਈ ਵਿਅਕਤੀਆਂ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਹ ਨਸ਼ਾ ਵਗੈਰਾ ਵੀ ਕਰਦੀ ਸੀ। ਬੀਤੇ ਦਿਨ ਉਸ ਦੀ ਸਾਲੀ ਸੋਨੀਆ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਜੋਤੀ ਦੀ ਇਕ ਸਹੇਲੀ ਸਿਮਰਨ ਹੈ, ਜਿਸ ਨਾਲ ਉਹ 10 ਮਈ ਨੂੰ ਘਰੋਂ ਗਈ ਸੀ, ਉਸ ਨੂੰ ਉਸ ਦੀ ਸਾਲੀ ਸੋਨੀਆ ਦਾ ਫੋਨ ਆਇਆ ਕਿ ਜੋਤੀ ਨਾਲ ਕੋਈ ਮਾੜੀ ਘਟਨਾ ਵਾਪਰੀ ਹੈ।
ਆਪਾਂ ਨੇ ਬਿਆਸ ਦਰਿਆ ਲਾਗੇ ਥਾਣਾ ਢਿੱਲਵਾਂ ਦੇ ਏਰੀਆ ਵਿਚ ਜਾਣਾ ਹੈ, ਜਿਸ ’ਤੇ ਉਸ ਨੇ ਸਮੇਤ ਆਪਣੀ ਸਾਲੀ ਅਤੇ ਸਾਂਢੂ ਗੁਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਦਾਸੂਵਾਲ ਥਾਣਾ ਵਲੋਟਹਾ ਜ਼ਿਲ੍ਹਾ ਤਰਨਤਾਰਨ ਅਤੇ ਹੋਰ ਰਿਸ਼ਤੇਦਾਰਾਂ ਦੇ ਬਿਆਸ ਦਰਿਆ ਲਾਗੇ ਆ ਕੇ ਵੇਖਿਆ ਕਿ ਉਸ ਦੀ ਘਰਵਾਲੀ ਜੋਤੀ ਦੀ ਲਾਸ਼ ਪਈ ਸੀ, ਜਿਸ ਦੇ ਸਿਰ ਦੇ ਉੱਪਰ ਕਾਫ਼ੀ ਡੂੰਘੀ ਸੱਟ ਲੱਗੀ ਹੋਈ ਸੀ। ਉਸ ਨੂੰ ਯਕੀਨ ਹੈ ਕਿ ਉਸ ਦੀ ਘਰਵਾਲੀ ਜੋਤੀ ਦਾ ਕਤਲ ਕੀਤਾ ਗਿਆ ਹੈ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਲਈ ਬਿਆਸ ਦਰਿਆ ਲਾਗੇ ਆ ਕੇ ਸੁੱਟ ਦਿੱਤੀ। ਥਾਣਾ ਢਿੱਲਵਾਂ ਦੀ ਪੁਲਸ ਨੇ ਮਹਿਲਾ ਸਮੇਤ 3 ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਡੀ. ਐੱਸ. ਪੀ. ਸੁਰਿੰਦਰਪਾਲ ਧੋਗੜੀ ਅਤੇ ਢਿੱਲਵਾਂ ਥਾਣੇ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।
ਇਹ ਵੀ ਪੜ੍ਹੋ-ਜਲੰਧਰ: ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ, ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਨੇ ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8