ਸਾਈਕਲ ਸਵਾਰ ਤੋਂ ਲੁੱਟ-ਖੋਹ ਕਰਨ ਵਾਲੇ ਗ੍ਰਿਫਤਾਰ

Monday, Jan 15, 2018 - 07:56 AM (IST)

ਲੁਧਿਆਣਾ, (ਪੰਕਜ)- ਥਾਣਾ ਡਾਬਾ ਦੀ ਪੁਲਸ ਨੇ ਸਤਿਸੰਗ ਸੁਣਨ ਜਾ ਰਹੇ ਸਾਈਕਲ ਸਵਾਰ ਤੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਨਕਦੀ ਤੇ ਮੋਬਾਇਲ ਲੁੱਟਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਵਾਰਦਾਤ ਦੇ ਕੁੱਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਕੇ ਲੁੱਟ ਦਾ ਸਾਮਾਨ ਬਰਾਮਦ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਲੋਹਾਰਾ ਨਿਵਾਸੀ ਦੁਰਗਬੀਰ ਵਿਜੇ ਗਿਰੀ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹ ਸਤਿਸੰਗ ਸੁਣ ਕੇ ਜਾ ਰਿਹਾ ਸੀ ਕਿ ਲੋਹਾਰਾ ਪੁਲ ਨੇੜੇ ਐਕਟਿਵਾ ਸਵਾਰ ਦੋ ਲੜਕਿਆਂ ਨੇ ਉਸ ਨੂੰ ਘੇਰ ਲਿਆ ਤੇ ਦਾਤਰ ਉਸ ਦੀ ਗਰਦਨ 'ਤੇ ਰੱਖ ਕੇ ਉਸ ਦਾ ਮੋਬਾਇਲ ਤੇ ਜੇਬ ਵਿਚ ਰੱਖੀ ਇਕ ਹਜ਼ਾਰ ਦੀ ਨਕਦੀ ਖੋਹ ਲਈ ਤੇ ਫਰਾਰ ਹੋ ਗਏ। ਉਨ੍ਹਾਂ ਤੁਰੰਤ ਏ. ਐੱਸ. ਆਈ. ਪਰਮਜੀਤ ਸਿੰਘ ਦੀ ਟੀਮ ਨੂੰ ਪੀੜਤ ਨਾਲ ਭੇਜਿਆ। ਘਟਨਾ ਸਥਾਨ ਤੋਂ ਥੋੜ੍ਹੀ ਦੂਰੀ 'ਤੇ ਦੋਨੋਂ ਮੁਲਜ਼ਮ ਮਿਲ ਗਏ, ਜਿਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਮੋਬਾਇਲ ਤੇ ਨਕਦੀ ਬਰਾਮਦ ਕਰ ਲਈ। ਦੋਵਾਂ ਦੀ ਪਛਾਣ ਅਮਰਪ੍ਰੀਤ ਅਮਨਾ ਤੇ ਨਵਨੀਤ ਸਿੰਘ ਦੇ ਤੌਰ 'ਤੇ ਹੋਈ ਹੈ, ਜੋ ਨਸ਼ੇ ਦੇ ਆਦੀ ਹਨ।


Related News