ਪੰਜਾਬ ''ਚ ਪੈ ਗਿਆ ਡਾਕਾ, ਦਿਨ-ਦਿਹਾੜੇ ਲੁੱਟ ਕੇ ਲੈ ਗਏ ਬੈਂਕ

Wednesday, Sep 18, 2024 - 07:04 PM (IST)

ਅੰਮ੍ਰਿਤਸਰ (ਵੈੱਬ ਡੈਸਕ)- ਪੰਜਾਬ ਵਿਚ ਦਿਨ-ਦਿਹਾੜੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਖੇ ਕੱਥੂ ਨੰਗਲ 'ਚ ਨਿੱਜੀ ਬੈਂਕ ਐੱਚ. ਡੀ.ਐੱਫ਼. ਸੀ. ਬੈਂਕ ਵਿਚ ਲੁਟੇਰਿਆਂ ਨੇ ਡਾਕਾ ਮਾਰ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਦਿਨ-ਦਿਹਾੜੇ ਲੁਟੇਰੇ ਬੈਂਕ ਵਿਚੋਂ 25 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਉਕਤ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


ਇਹ ਵੀ ਪੜ੍ਹੋ- ਹਾਏ ਓ ਰੱਬਾ! ਮਾਂ ਤੇ ਦੋ ਜਵਾਨ ਪੁੱਤਾਂ ਦੀਆਂ ਇਕੱਠੇ ਬਲੀਆਂ ਚਿਖਾਵਾਂ, ਬਲਦੇ ਸੀਵੇ ਵੇਖ ਧਾਹਾਂ ਮਾਰ ਰੋਇਆ ਪਿੰਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News