ਲੁਧਿਆਣਾ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਦਿੱਲੀ ਦੀ ਔਰਤ ਨਾਲ ਹੋ ਗਿਆ ਕਾਂਡ

Monday, Sep 09, 2024 - 03:27 PM (IST)

ਲੁਧਿਆਣਾ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਦਿੱਲੀ ਦੀ ਔਰਤ ਨਾਲ ਹੋ ਗਿਆ ਕਾਂਡ

ਲੁਧਿਆਣਾ (ਗੌਤਮ): ਮਾਡਲ ਟਾਊਨ ਦੇ ਇਲਾਕੇ ਗੁਲਾਟੀ ਚੌਕ ਵਿਚ ਬੇਖ਼ੌਫ਼ ਲੁਟੇਰਾ ਪੈਦਲ ਜਾ ਰਹੀ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ। ਮਹਿਲਾ ਨੇ ਲੁਟੇਰੇ ਨੂੰ ਫੜਣ ਲਈ ਕਾਫ਼ੀ ਸ਼ੋਰ ਮਚਾਇਆ, ਪਰ ਉਹ ਫ਼ਰਾਰ ਹੋ ਗਿਆ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ ਦੇ ਮੁਆਇਣਾ ਕਰਨ ਮਗਰੋਂ ਮਾਮਲਾ ਦਰਜ ਕਰ ਲਿਆ। ਪੁਲਸ ਨੇ ਜੀਵਨ ਪਾਰਕ ਪੱਖਾ ਰੋਡ ਨਵੀਂ ਦਿੱਲੀ ਦੀ ਰਹਿਣ ਵਾਲੀ ਸੀਮਾ ਗੋਗਨਾ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!

ਸੀਮਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਨਵੀਂ ਦਿੱਲੀ ਤੋਂ ਆਪਣੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ। 8 ਸਤੰਬਰ ਨੂੰ ਉਹ ਆਪਣੀ ਧੀ ਦਾਮਨੀ ਦੇ ਨਾਲ ਪੈਦਲ ਹੀ ਗੁਲਾਟੀ ਚੌਕ ਨੇੜੇ ਜਾ ਰਹੀ ਸੀ ਤਾਂ ਮਗਰੋਂ ਮੋਟਰਸਾਈਕਲ ਸਵਾਰ ਨੌਜਵਾਨ ਆਇਾ ਅਤੇ ਉਸ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਲੁਟੇਰਿਆਂ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News