ਲੁਟੇਰੇ ਵਿਅਕਤੀ ਦਾ ਬੈਗ ਖੋਹ ਕੇ ਫਰਾਰ

Saturday, Feb 24, 2018 - 12:47 AM (IST)

ਲੁਟੇਰੇ ਵਿਅਕਤੀ ਦਾ ਬੈਗ ਖੋਹ ਕੇ ਫਰਾਰ

ਬਟਾਲਾ, (ਸੈਂਡੀ, ਬੇਰੀ)- ਬੀਤੀ ਰਾਤ ਸ਼ਾਸਤਰੀ ਨਗਰ ਵਿਖੇ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਐਕਟਿਵਾ 'ਤੇ ਜਾ ਰਹੇ ਵਿਅਕਤੀ ਦਾ ਬੈਗ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਨੇ ਦੱਸਿਆ ਕਿ ਕਾਦੀਆਂ ਚੁੰਗੀ 'ਤੇ ਮੋਹਨ ਮੈਡੀਕਲ ਸਟੋਰ ਦੇ ਨਾਂ 'ਤੇ ਮੇਰੀ ਦੁਕਾਨ ਹੈ ਤੇ ਨਾਲ ਹੀ ਮੈਂ ਮਨੀ ਟਰਾਂਸਫਰ ਦਾ ਕੰਮ ਕਰਦਾ ਹਾਂ ਅਤੇ ਬੀਤੀ ਰਾਤ ਮੈਂ ਆਪਣੀ ਦੁਕਾਨ ਬੰਦ ਕਰ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਕਿ ਸ਼ਾਸਤਰੀ ਨਗਰ ਨਜ਼ਦੀਕ ਅਚਾਨਕ 4 ਮੋਟਰਸਾਈਕਲ ਸਵਾਰ ਨੌਜਵਾਨ ਆਏ, ਜਿਨ੍ਹਾਂ ਦੇ ਹੱਥ 'ਚ ਦਾਤ ਸੀ ਅਤੇ ਮੇਰੇ ਕੋਲੋਂ ਹਥਿਆਰਾਂ ਦੀ ਨੋਕ 'ਤੇ ਬੈਗ ਖੋਹ ਕੇ ਫਰਾਰ ਹੋ ਗਏ, ਜਿਸ 'ਚ ਮੇਰੇ ਜ਼ਰੂਰੀ ਕਾਗਜ਼ਾਤ, ਦੁਕਾਨ ਦੀਆਂ ਚਾਬੀਆਂ ਤੇ ਚੈੱਕਬੁੱਕ ਸੀ, ਜਦਕਿ ਮੇਰੀ ਜੇਬ 'ਚ ਪਏ ਪੈਸਿਆਂ ਦਾ ਬਚਾਅ ਹੋ ਗਿਆ। ਇਸ ਸਬੰਧੀ ਬੱਸ ਚੌਕੀ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ।


Related News