ਸਾਵਧਾਨ! ਪਹਿਲਾਂ ਕੁੜੀਆਂ ਕਰਦੀਆਂ ਨੇ ਫੋਨ, ਫਿਰ ਨਿਊਡ ਹੋ ਕੇ...
Saturday, Jan 17, 2026 - 05:37 PM (IST)
ਅੰਮ੍ਰਿਤਸਰ (ਜਸ਼ਨ)-ਮੌਜੂਦਾ ਸਮੇਂ ਵਿਚ ਮੋਬਾਈਲ ਫੋਨ ਹੁਣ ਲਗਜਰੀ ਨਹੀਂ ਬਲਕਿ ਜ਼ਰੂਰਤ ਬਣ ਚੁੱਕੇ ਹਨ ਪਰ ਕੁਝ ਸ਼ਾਤਿਰ ਵਿਅਕਤੀ ਅਤੇ ਲੜਕੀਆਂ ਮੋਬਾਈਲ ਫੋਨ ਰਾਹੀਂ ਨਿਊਡ ਕਾਲਸ ਅਤੇ ਗਲਤ ਮੈਸੇਜਿੰਗ ਜ਼ਰੀਏ ਲੋਕਾਂ ਨਾਲ ਬਲੈਕਮੇਲਿੰਗ ਕਰਨ ਦਾ ਗੰਦਾ ਖੇਲ ਖੇਡ ਰਹੀਆਂ ਹਨ। ਲੋਕਾਂ ਨੂੰ ਹੁਣ ਇਸ ਗੰਦੇ ਖੇਡ ਤੋਂ ਬਚਣ ਦੀ ਜ਼ਰੂਰਤ ਹੈ। ਇਹ ਸਾਰਾ ਗੰਦਾ ਖੇਡ ਵਟ੍ਹਸਅੱਪ ਰਾਹੀਂ ਵਾਪਰ ਰਿਹਾ ਹੈ। ਪਤਾ ਲੱਗਾ ਹੈ ਕਿ ਅੰਮ੍ਰਿਤਸਰ ਵਿਚ ਹੁਣ ਅਜਿਹੀ ਕਈ ਸ਼ਿਕਾਇਤਾਂ ਥਾਣਿਆਂ ਵਿਚ ਆ ਰਹੀਆਂ ਹਨ, ਜਿਸ ਵਿਚ ਕਾਫ਼ੀ ਲੋਕ ਬਲੈਕਮੇਲਿੰਗ ਦਾ ਸ਼ਿਕਾਰ ਹੋ ਕੇ ਹੁਣ ਪੁਲਸ ਦੀ ਸਹਾਇਤਾ ਲੈਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਕੱਲ੍ਹ ਪਵੇਗਾ ਮੀਂਹ
ਫੋਨ ’ਤੇ ਉਤੇਜਿਤ ਕਰ ਕੇ ਬਾਅਦ ਵਿਚ ਖੇਡੀ ਜਾਂਦੀ ਹੈ ਖੇਡ
ਦੱਸਣਯੋਗ ਹੈ ਕਿ ਇਸ ਗੰਦੇ ਧੰਦੇ ਵਿਚ ਲੜਕੀਆਂ ਦੇ ਨਾਲ-ਨਾਲ ਕੁਝ ਲੋਕਾਂ ਨੇ ਗਰੁੱਪ ਬਣਾਏ ਹੋਏ ਹਨ ਜੋ ਕਿ ਪਹਿਲਾਂ ਵਟ੍ਹਸਅੱਪ ਕਾਲ ਰਾਹੀਂ ਪਹਿਲਾਂ ਸੰਪਰਕ ਵਿਚ ਆਉਂਦੀਆ ਹਨ ਅਤੇ ਫਿਰ ਲੋਕਾਂ ਦੇ ਮੈਸਜਾਂ ਦੇ ਚਲਦੇ ਲੋਕਾਂ ਨੂੰ ਉਤੇਜਿਤ ਕਰ ਕੇ ਇਸ ਤੋਂ ਵਟ੍ਹਸਅੱਪ ’ਤੇ ਨਿਊਡ ਕਾਲਸ ਕਰਦੇ ਹੋਏ ਵਿਅਕਤੀ ਦਾ ਚਿਹਰਾ ਉਕਤ ਨਿਊਡ ਕਾਲ ਦੇ ਦੌਰਾਨ ਬਣ ਰਹੀ ਵੀਡੀਓ ਵਿਚ ਲਿਆਉਣ ਨੂੰ ਕਿਹਾ ਜਾਂਦਾ ਹੈ ਅਤੇ ਜੇਕਰ ਵਿਅਕਤੀ ਆਪਣਾ ਚਿਹਰਾ ਉਸ ਵੀਡੀਓ ਕਾਲ ਦੌਰਾਨ ਸਾਹਮਣੇ ਵੀਡੀਓ ਵਿਚ ਲਿਆਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ। ਇਸ ਤੋਂ ਬਾਅਦ ਉਕਤ ਵਿਅਕਤੀ ਦੀ ਨਿਜਤਾ ਨੂੰ ਸਾਰਵਜਨਿਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਦੇ ਹੁਕਮ
ਗਲਤ ਮੈਸੇਜ਼ ਰਾਹੀ ਹੁੰਦੀ ਹੈ ਠੱਗੀ
ਇਸ ਤੋਂ ਇਲਾਵਾ ਇਹ ਸ਼ਰਾਰਤੀ ਤੱਤ ਬੈਂਕ ਅਧਿਕਾਰੀ ਜਾਂ ਫਿਰ ਕਿਸੇ ਕੰਪਨੀ ਦੇ ਅਧਿਕਾਰੀ ਬਣ ਕੇ ਕੋਈ ਲਾਲਚ ਦੇ ਕੇ ਜਾਂ ਫਿਰ ਕਿਸੇ ਤਰ੍ਹਾਂ ਦਾ ਕਰਜ਼ਾ ਜਾਂ ਬਿਲ ਪੈਂਡਿੰਗ ਹੋਣ ਜਿਵੇਂ ਗਲਤ ਤਰ੍ਹਾਂ ਦੇ ਮੈਸੇਜ ਭੇਜ ਕੇ ਉਨ੍ਹਾਂ ਨੂੰ ਫਿਰ ਠੱਗਦੇ ਹਨ। ਹਾਲਾਕਿ ਇਸ ਸਬੰਧ ਵਿਚ ਪੁਲਸ ਪ੍ਰਸ਼ਾਸਨ ਕਾਫ਼ੀ ਕੰਮ ਕਰ ਰਿਹਾ ਹੈ ਅਤੇ ਨਾਲ ਹੀ ਇਸ ਸਬੰਧ ਵਿਚ ਕੁਝ ਇਕ ਗਰੁੱਪਾਂ ਦਾ ਪਦਾਰਫਾਸ਼ ਵੀ ਕੀਤਾ ਹੈ ਪਰ ਇਹ ਸਭ ਨਾਕਾਫੀ ਹੀ ਹੈ, ਕਿਉਕਿ ਜਿਸ ਤਰ੍ਹਾਂ ਨਾਲ ਜਿਸ ਗਿਣਤੀ ਵਿਚ ਇਹ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਮਾਮਲਿਆਂ ਦੇ ਖੁਲਾਸੇ ਨਹੀਂ ਕੀਤੇ ਜਾ ਰਹੇ ਹਨ ਇਸ ਲਈ ਲੋਕਾਂ ਨੂੰ ਅਜਿਹੇ ਸ਼ਾਤਿਰ ਲੋਕਾਂ ਤੋਂ ਬੱਚਣ ਦੀ ਜ਼ਰੂਰਤ ਹੈ ਅਤੇ ਇਸ ਸਬੰਧੀ ਜਾਗਰੂਕਤਾ ਵੀ ਕਾਫ਼ੀ ਅਹਿਮ ਸਾਬਤ ਹੁੰਦੀ ਹੈ। ਨਿਊਡਸ ਕਾਲਸ ਦੇ ਮਾਮਲੇ ਵਿਚ ਤਾਂ ਜਾਗਰੂਕਤਾ ਨਾਲ ਕਾਫ਼ੀ ਸੰਭਲ ਕੇ ਵੀ ਰਹਿਣ ਦੀ ਜ਼ਰੂਰਤ। ਜੇਕਰ ਕੋਈ ਨਿਊਡ ਕਾਲਸ ਦੀ ਸ਼ਿਕਾਰ ਹੋ ਰਿਹਾ ਹੈ ਤਾਂ ਉਸ ਨੂੰ ਤੁਰੰਤ ਪੁਲਸ ਦੀ ਸਹਾਇਤਾ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਇਸ ਤੋਂ ਇਲਾਵਾ ਵਟ੍ਹਸਅੱਪ ਅਤੇ ਹੋਰ ਸਮਾਜਿਕ ਪਲੇਟਫਾਰਮਾਂ ’ਤੇ ਵੀ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹੈ, ਜਿਸ ਨਾਲ ਤੁਸੀ ਅਜਿਹੀ ਕਾਲ ਨੂੰ ਇਗਨੋਰ ਕਰ ਸਕੋ। ਇਸ ਸੁਵਿਧਾਵਾਂ ਨੂੰ ਲਾਗੂ ਕਰ ਕੇ ਖੁਦ ਆਪਣੀ ਨਿਜਤਾ ਅਤੇ ਸੁਰੱਖਿਆ ਨੂੰ ਸੁਰੱਖਿਅਤ ਕਰ ਸਕਦੇ ਹੈ। ਇਸ ਪ੍ਰਤੀ ਲੋਕਾਂ ਨੂੰ ਪੂਰਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਨਿਊਡ ਕਾਲਸ ਰਾਹੀਂ ਬਲੈਕਮੇਲ ਕਰਨਾ ਬਹੁਤ ਗੰਭੀਰ ਵਿਸ਼ਾ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਕਈ ਉਪਾਅ ਹੋ ਸਕਦੇ ਹਨ , ਜਿਵੇ ਕਿ ਜਾਗਰੂਕਤਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਸਖ਼ਤ ਕਾਨੂੰਨੀ ਧਾਰਾਵਾਂ ਦਾ ਪਾਲਣ ਕਰਨ ਦੇ ਨਾਲ-ਨਾਲ ਸਮਾਜ ਵਿਚ ਇਸ ਸਬੰਧ ਵਿਚ ਬਿਨਾਂ ਕਿਸੇ ਹਿਚਿਕਾਹਟ ਦੇ ਜਾਣਕਾਰੀ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- Big Breaking: ਪੰਜਾਬ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੀ ਕਹਿੰਦਾ ਹੈ ਕਾਨੂੰਨ
ਜੇਕਰ ਕਾਨੂੰਨ ਦੀ ਮੰਨੀਏ ਤਾਂ ਅਜਿਹੀ ਨਿਊਡ ਕਾਲਸ ਅਤੇ ਗਲਤ ਮੈਸੇਜਿੰਗ ਭੇਜਣਾ ਪੂਰੀ ਤਰ੍ਹਾਂ ਨਾਲ ਗ਼ੈਰ-ਕਾਨੂੰਨੀ ਹੈ। ਗਲਤ ਤਰ੍ਹਾਂ ਦੀਆਂ ਫੋਟੋਆਂ, ਅਸ਼ਲੀਲ ਫੋਟੋਆਂ ਭੇਜਣਾ ਵੀ ਅਪਰਾਧ ਦੀ ਸੂਚੀ ਵਿਚ ਹੈ। ਲੋਕਾਂ ਦਾ ਕਹਿਣਾ ਹੈ ਜੋ ਵੀ ਇਸ ਤਰ੍ਹਾਂ ਦੇ ਕਾਰਜ ਵਿਚ ਲਿਪਤ ਪਾਏ ਜਾਂਦੇ ਹਨ, ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਪ੍ਰਤੀ ਪੁਲਸ ਦੇ ਸਾਇਬਰ ਸੈੱਲ ਵਿਚ ਵੀ ਸਾਰਥਿਕ ਅਹੁੱਦੇਦਾਰਾਂ ਦੀ ਜ਼ਰੂਰਤ ਹੈ, ਜੋ ਕਿ ਅਜਿਹੇ ਮਾਮਲਿਆਂ ਨੂੰ ਆਧੁਨਿਕ ਤਰੀਕੇ ਨਾਲ ਟ੍ਰੇਸ ਕਰ ਕੇ ਮਾਮਲਿਆਂ ਦਾ ਹੱਲ ਕਰੇ ਤਾਂ ਕਿ ਲੋਕ ਅਜਿਹੇ ਸ਼ਾਤਿਰ ਲੋਕਾਂ ਦੇ ਗਰੁੱਪਾਂ ਦੇ ਚੰਗੁਲ ਵਿਚ ਨਾ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
